ਪਾਕਿਸਤਾਨ : ਫਿਰ ਹੋਇਆ ਪੋਲੀਓ ਟੀਕਾਕਰਨ ਸਮੂਹ ਦੀ ਸੁਰੱਖਿਆ ਟੀਮ ''ਤੇ ਹਮਲਾ, ਇਕ ਦੀ ਮੌਤ

08/10/2023 1:43:49 PM

ਪੇਸ਼ਾਵਰ- ਉੱਤਰ ਪੱਛਮੀ ਪਾਕਿਸਤਾਨ 'ਚ ਬੁੱਧਵਾਰ ਨੂੰ ਇਕ ਵਾਰ ਫਿਰ ਪੋਲੀਓ ਟੀਕਾਕਰਨ ਦੇ ਲਈ ਘਰ-ਘਰ ਮੁਹਿੰਮ ਦੇ ਦੌਰਾਨ ਕਰਮਚਾਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੇ ਪੁਲਸ ਅਧਿਕਾਰੀਆਂ 'ਤੇ ਬੰਦੂਕਧਾਰੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ 'ਚ ਇਕ ਪੁਲਸ ਮੁਲਜ਼ਮ ਦੀ ਮੌਤ ਗਈ ਹੈ। 
ਪੁਲਸ ਦੇ ਇਕ ਸਥਾਨਕ ਅਧਿਕਾਰੀ ਨਾਸਿਤ ਸ਼ਾਹ ਨੇ ਦੱਸਿਆ ਕਿ ਖੈਬਰ ਪਖਤੁਨਖਵਾ ਪ੍ਰਾਂਤ 'ਚ 27 ਲੱਖ ਬੱਚਿਆਂ ਨੂੰ ਪੋਲੀਓ ਦਵਾਈ ਪਿਲਾਉਣ ਲਈ ਹਫ਼ਤਾ ਭਰ ਚੱਲਣ ਵਾਲੀ ਮੁਹਿੰਮ ਦੇ ਤੀਜੇ ਦਿਨ ਪ੍ਰਾਂਤ ਦੇ ਬੰਨੂ ਜ਼ਿਲ੍ਹੇ 'ਚ ਇਹ ਹਮਲਾ ਹੋਇਆ।
ਪੁਲਸ ਮੁਤਾਬਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਪਾਕਿਸਤਾਨ ਦੇ ਪੋਲੀਓ ਰੋਧੀ ਮੁਹਿੰਮ ਨੂੰ ਨਿਯਮਿਤ ਤੌਰ 'ਤੇ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਾਕਿਸਤਾਨੀ ਅੱਤਵਾਦੀ ਪੋਲੀਓ ਦਲਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਪੁਲਸ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon