ਅਮਰੀਕਾ ’ਚ ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਦੀ ਹੋਈ ਪਛਾਣ

09/02/2019 8:39:49 AM

ਹਿਊਸਟਨ— ਅਮਰੀਕਾ ਦੇ ਟੈਕਸਾਸ ਸੂਬੇ ਦੇ ਓਡੇਸਾ ’ਚ ਗੋਲੀਬਾਰੀ ਕਰ ਕੇ ਸੱਤ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬੰਦੂਕਧਾਰੀ ਦੀ ਪਛਾਣ ਪੁਲਸ ਨੇ ਕਰ ਲਈ ਹੈ। ਓਡੇਸਾ ਪੁਲਸ ਵਿਭਾਗ ਨੇ ਐਤਵਾਰ ਨੂੰ ਫੇਸਬੁੱਕ ’ਤੇ ਦਿੱਤੇ ਸੰਦੇਸ਼ ’ਚ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਦੀ ਪਛਾਣ ਓਡੇਸਾ ਦੇ 36 ਸਾਲਾ ਸੇਠ ਆਰੋਨ ਅਟੋਰ ਦੇ ਰੂਪ ’ਚ ਹੋਈ ਹੈ। ਪੁਲਸ ਨੇ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ। ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਬੰਦੂਕਧਾਰੀ ਨੇ ਗੋਲੀਬਾਰੀ ਕਿਉਂ ਕੀਤੀ ਸੀ। 

ਘਟਨਾ ਦੀ ਜਾਂਚ ਕਰ ਰਹੀ ਐੱਫ. ਬੀ. ਆਈ. ਦੇ ਵਿਸ਼ੇਸ਼ ਏਜੰਟ ਕ੍ਰਿਸਟੋ੍ਰਫਰ ਕਾਮਬਸ ਨੇ ਕਿਹਾ,‘ਅਸੀਂ ਇਸ ਗੱਲ ਨੂੰ ਪੂਰੇ ਵਿਸ਼ਵਾਸ ਨਾਲ ਨਹÄ ਕਹਿ ਸਕਦੇ ਕਿ ਇਸ ਘਟਨਾ ਦਾ ਅੰਦਰੂਨੀ ਜਾਂ ਕੌਮਾਂਤਰੀ ਅੱਤਵਾਦ ਨਾਲ ਕੋਈ ਸਬੰਧ ਹੈ।’’ ਸਿਟੀ ਆਫ ਓਡੇਸਾ ਦੇ ਸੰਚਾਰ ਨਿਰਦੇਸ਼ਕ ਡੇਵਿਨ ਸਾਂਚੇਜ ਦੇ ਬਿਆਨ ਮੁਤਾਬਕ ਐਤਵਾਰ ਸਵੇੇਰੇ ਮਿਡਲੈਂਡ ਮੈਮੋਰੀਅਲ ਹਸਪਤਾਲ ’ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਹੁਣ ਤਕ ਇਸ ਘਟਨਾ ’ਚ ਬੰਦੂਕਧਾਰੀ ਸਮੇਤ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਦੁਪਹਿਰ ਸਮੇਂ ਮਿਡਲੈਂਡ-ਓਡੇਸਾ ਹਾਈਵੇਅ ’ਤੇ ਇਹ ਘਟਨਾ ਉਸ ਸਮੇਂ ਵਾਪਰੀ ਜਦ ਇਕ ਪੁਲਸ ਕਰਮਚਾਰੀ ਨੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਸ ਕਰਮਚਾਰੀ ਨੇ ਜਦ ਉਸ ਵਿਅਕਤੀ ਨੂੰ ਕਾਰ ਤੋਂ ਉਤਰਨ ਲਈ ਕਿਹਾ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 3 ਕਾਨੂੰਨ ਪਰਿਵਰਤਨ ਅਧਿਕਾਰੀਆਂ ਸਮੇਤ ਕਈ ਹੋਰ ਲੋਕ ਜ਼ਖਮੀ ਹੋ ਗਏ।