ਖਾੜੀ ਅਰਬ ਦੇਸ਼ਾਂ ਨੇ ''ਨੈੱਟਫਲਿਕਸ'' ਨੂੰ "ਇਤਰਾਜ਼ਯੋਗ" ਵੀਡੀਓਜ਼ ਹਟਾਉਣ ਲਈ ਕਿਹਾ

09/07/2022 3:17:30 PM

ਦੁਬਈ (ਏਜੰਸੀ)- ਖਾੜੀ ਅਰਬ ਦੇਸ਼ਾਂ ਨੇ 'ਨੈੱਟਫਲਿਕਸ' ਨੂੰ ‘ਇਤਰਾਜ਼ਯੋਗ’ ਵੀਡੀਓਜ਼ ਨੂੰ ਹਟਾਉਣ ਲਈ ਕਿਹਾ ਹੈ, ਖਾਸ ਕਰਕੇ ਅਜਿਹੇ ਪ੍ਰੋਗਰਾਮ ਵਾਲੇ ਵੀਡੀਓਜ਼, ਜਿਨ੍ਹਾਂ ਵਿਚ ਸਮਲਿੰਗੀ ਭਾਈਚਾਰੇ ਦੇ ਲੋਕਾਂ ਨੂੰ ਦਿਖਾਇਆ ਗਿਆ ਹੈ। ਗਲਫ ਕੋਆਪਰੇਸ਼ਨ ਕੌਂਸ਼ਲ (ਜੀ.ਸੀ.ਸੀ.) ਵੱਲੋਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਇਹ ਬੇਨਤੀ ਕੀਤੀ ਗਈ ਹੈ ਕਿ ਅਣਪਛਾਤੇ ਪ੍ਰੋਗਰਾਮ "ਇਸਲਾਮੀ ਅਤੇ ਸਮਾਜਿਕ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੇ ਵਿਰੁੱਧ" ਹਨ।

ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਪਣੀ-ਆਪਣੀ ਸਰਕਾਰ ਰਾਹੀਂ ਵੀ ਬਿਆਨ ਪ੍ਰਕਾਸ਼ਿਤ ਕੀਤੇ। ਜੀਸੀਸੀ ਵਿੱਚ ਉਨ੍ਹਾਂ ਤੋਂ ਇਲਾਵਾ ਬਹਿਰੀਨ, ਕੁਵੈਤ, ਓਮਾਨ ਅਤੇ ਕਤਰ ਸਮੇਤ 6 ਦੇਸ਼ ਸ਼ਾਮਲ ਹਨ। 'ਨੈੱਟਫਲਿਕਸ' ਇੱਕ 'ਓਵਰ ਦਿ ਟਾਪ' (OTT) ਪਲੇਟਫਾਰਮ ਹੈ, ਜੋ ਇੰਟਰਨੈੱਟ ਰਾਹੀਂ ਫਿਲਮਾਂ ਅਤੇ ਹੋਰ ਡਿਜੀਟਲ ਸਮੱਗਰੀ ਪ੍ਰਦਾਨ ਕਰਦਾ ਹੈ। 'ਨੈੱਟਫਲਿਕਸ' ਨੇ ਹਾਲਾਂਕਿ ਅਜੇ ਤੱਕ ਇਸ ਸਬੰਧ 'ਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
 

cherry

This news is Content Editor cherry