ਅਮਰੀਕਾ 'ਚ ਗੰਭੀਰ ਦੋਸ਼ਾਂ 'ਚ ਗ੍ਰਿਫ਼ਤਾਰ ਗੁਜਰਾਤੀ ਡਾ. ਦੀਪਕ ਪਟੇਲ ਬਾਂਡ 'ਤੇ ਰਿਹਾਅ

03/24/2024 2:16:21 PM

ਨਿਊਯਾਰਕ (ਰਾਜ ਗੋਗਨਾ)- 11 ਮਾਰਚ ਨੂੰ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਗੁਜਰਾਤੀ ਡਾ. ਦੀਪਕ ਪਟੇਲ ਨੂੰ 18 ਮਾਰਚ ਨੂੰ 5,000 ਹਜ਼ਾਰ ਡਾਲਰ ਦੇ ਬਾਂਡ 'ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਪਰ ਡਾਕਟਰ ਦੀ ਨੌਕਰੀ ਵੀ ਚਲੀ ਗਈ ਹੈ। ਵਰਜੀਨੀਆ ਸੂਬੇ ਵਿੱਚ ਪ੍ਰੈਕਟਿਸ ਕਰ ਰਹੇ ਗੁਜਰਾਤੀ ਡਾ. ਦੀਪਕ ਪਟੇਲ ਨੂੰ ਗੰਭੀਰ ਦੋਸ਼ਾਂ 'ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਅਦਾਲਤ ਨੇ ਬਾਂਡ 'ਤੇ ਰਿਹਾਅ ਕਰ ਦਿੱਤਾ। ਗੁਜਰਾਤੀ ਮੂਲ ਦਾ ਡਾਕਟਰ ਦੀਪਕ ਪਟੇਲ, ਜੋ ਕਿ ਇੱਕ ਨਬਾਲਿਗ ਨੂੰ ਇੱਕ ਮੋਟਲ ਵਿੱਚ ਲਿਜਾਣ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ ਅਤੇ ਪੇਸ਼ੇ ਤੋਂ ਬਾਲ ਰੋਗਾਂ ਦਾ ਡਾਕਟਰ ਸੀ, ਉਸ ਨੂੰ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ। 

ਡਾ. ਦੀਪਕ ਪਟੇਲ ਨੂੰ ਵਰਜੀਨੀਆ ਰਾਜ ਦੀ ਕਲਿਪਰ ਪੁਲਸ ਨੇ 11 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਸਨੂੰ ਬਾਲ ਅਤੇ ਘਰੇਲੂ ਸਬੰਧਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਡਾ. ਦੀਪਕ ਪਟੇਲ ਨੂੰ ਬੀਤੇ ਦਿਨੀਂ 18 ਮਾਰਚ ਨੂੰ 5,000 ਡਾਲਰ ਦੇ ਬਾਂਡ 'ਤੇ ਰਿਹਾਅ ਕੀਤਾ ਗਿਆ ਸੀ, ਜਿਸ ਦੀ ਅਗਲੀ ਸੁਣਵਾਈ ਹੁਣ 9 ਅਪ੍ਰੈਲ ਨੂੰ ਹੋਣੀ ਹੈ। ਡਾ. ਪਟੇਲ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ। ਪਰ ਉਸ 'ਤੇ ਤਿੰਨ ਵੱਖ-ਵੱਖ ਦੋਸ਼ ਲਗਾਏ ਗਏ ਹਨ, ਜੋ ਗੰਭੀਰ ਸ਼੍ਰੇਣੀ ਦੇ ਅਧੀਨ ਆਉਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਰਾਸ਼ਟਰਪਤੀ ਬਾਈਡੇਨ ਨੇ ਸਰਕਾਰੀ ਫੰਡਿੰਗ ਬਿੱਲ 'ਤੇ ਕੀਤੇ ਦਸਤਖ਼ਤ  

ਪਹਿਲਾਂ ਇਹ ਜਾਣਿਆ ਜਾਂਦਾ ਸੀ ਕਿ ਡਾ. ਦੀਪਕ ਪਟੇਲ ਇਕ ਕੁੜੀ ਨਾਲ ਮੋਟਲ 'ਤੇ ਗਿਆ ਸੀ ਪਰ ਅਦਾਲਤ 'ਚ ਪੇਸ਼ ਦਸਤਾਵੇਜ਼ਾਂ ਦੇ ਮੁਤਾਬਕ ਇਸ ਮਾਮਲੇ 'ਚ ਪੀੜਤ 16 ਸਾਲਾ ਦਾ ਲੜਕਾ ਹੈ, ਜਿਸ ਨਾਲ ਡਾ. ਪਟੇਲ ਨੇ ਪਹਿਲੀ ਵਾਰ ਲੰਘੇ ਸਾਲ ਅਕਤੂਬਰ 2023 ਵਿੱਚ ਸੰਪਰਕ ਕੀਤਾ ਸੀ। ਇੱਕ ਦੂਜੇ ਨੂੰ ਵਿਅਕਤੀਗਤ ਰੂਪ ਵਿੱਚ ਮਿਲਣ ਤੋਂ ਪਹਿਲਾਂ ਡਾ. ਪਟੇਲ ਅਤੇ ਪੀੜਤ ਵੱਟਸਅਪ ਰਾਹੀਂ ਸੰਪਰਕ ਵਿੱਚ ਰਹੇ ਅਤੇ ਦਸੰਬਰ 2023 ਵਿੱਚ ਪਹਿਲੀ ਵਾਰ ਮਿਲੇ। ਡਾ. ਪਟੇਲ ਨੂੰ ਹੁਣ ਸ਼ਰਤਾਂ ਅਧੀਨ ਬਾਂਡ 'ਤੇ ਰਿਹਾਅ ਕੀਤਾ ਗਿਆ ਹੈ ਕਿ ਉਸ ਨੂੰ ਪੀੜਤ ਤੋਂ 300 ਫੁੱਟ ਦੀ ਦੂਰੀ 'ਤੇ ਰਹਿਣ, ਕੋਈ ਹਥਿਆਰ ਨਾ ਰੱਖਣ, ਸ਼ਰਾਬ  ਅਤੇ ਨਸ਼ੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਇੰਨਾ ਹੀ ਨਹੀਂ ਅਦਾਲਤ ਨੇ ਹੁਕਮ ਸੁਣਾਇਆ ਹੈ ਕਿ ਡਾ. ਪਟੇਲ 21 ਸਾਲ ਤੋਂ ਵੱਧ ਦੀ ਉਮਰ ਦੇ ਵਿਅਕਤੀ ਦੀ ਨਿਗਰਾਨੀ ਹੇਠ ਹੀ ਮੋਬਾਈਲ ਫ਼ੋਨ ਅਤੇ ਕੰਪਿਊਟਰ ਦੀ ਵਰਤੋਂ ਕਰ ਸਕਣਗੇ। ਹਾਲਾਂਕਿ ਇਹ ਸ਼ਰਤ ਉਦੋਂ ਲਾਗੂ ਨਹੀਂ ਹੋਵੇਗੀ ਜਦੋ ਉਹ ਆਪਣੇ ਵਕੀਲ ਨਾਲ ਫੋਨ ਤੇ ਗੱਲ ਕਰ ਰਿਹਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

Vandana

This news is Content Editor Vandana