ਗੁਈਦੋ ਨੇ ਮਾਦੁਰੋ ਖਿਲਾਫ ਜਨਤਾ ਦੇ ਅੰਦੋਲਨ ਦੀ ਕੀਤੀ ਸ਼ੁਰੂਆਤ

03/17/2019 3:09:09 PM

ਵਾਲੇਂਸੀਆ (ਵੈਨੇਜ਼ੁਏਲਾ), (ਏ.ਐਫ.ਪੀ.)- ਵੈਨੇਜ਼ੁਏਲਾ ਵਿਚ ਖੁਦ ਨੂੰ ਅੰਤਰਿਮ ਨੇਤਾ ਦੱਸਣ ਵਾਲੇ ਜੁਆਨ ਗੁਈਦੋ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸੱਤਾ ਤੋਂ ਬਾਹਰ ਕਰਨ ਲਈ ਜਨਤਾ ਦੇ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ। ਗੁਈਦੋ ਨੇ ਸ਼ਨੀਵਾਰ ਨੂੰ ਉੱਤਰੀ ਸ਼ਹਿਰ ਵਾਲੇਂਸੀਆ ਤੋਂ ਆਪਣੀ ਮੁਹਿੰਮ ਸੁਤੰਤਰਤਾ ਸ਼ੁਰੂ ਕੀਤੀ। ਓਧਰ, ਮਾਦੁਰੋ ਹਮਾਇਤੀ ਫੌਜ ਨੇ ਪਣ ਬਿਜਲੀ ਢਾਂਚੇ ਨੂੰ ਬਚਾਉਣ 'ਤੇ ਕੇਂਦਰਿਤ ਕਈ ਅਭਿਆਸ ਕੀਤੇ। ਮਾਦੁਰੋ ਨੇ ਦੇਸ਼ ਵਿਚ ਇਕ ਹਫਤੇ ਤੱਕ ਬੱਤੀ ਗੁੱਲ ਰਹਿਣ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਸੀ ਪਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਸਾਲਾਂ ਦੀ ਲਾਪਰਵਾਹੀ ਦਾ ਨਤੀਜਾ ਹੈ।

ਗੁਈਦੋ ਵਿਰੋਧੀ ਧਿਰ ਦੀ ਬਹੁਮਤ ਵਾਲੀ ਨੈਸ਼ਨਲ ਅਸੈਂਬਲੀ ਦੇ ਮੁਖੀ ਹੈ। ਅਮਰੀਕਾ, ਕੈਨੇਡਾ, ਲੈਟਿਨ ਅਮਰੀਕਾ ਅਤੇ ਯੂਰਪ ਦੇ ਜ਼ਿਆਦਾਤਰ ਦੇਸ਼ ਉਨ੍ਹਾਂ ਨੂੰ ਕਾਰਜਵਾਹਕ ਰਾਸ਼ਟਰਪਤੀ ਐਲਾਨ ਚੁੱਕੇ ਹਨ। ਗੁਈਦੋ ਨੇ ਬਹੁਤ ਛੇਤੀ ਰਾਸ਼ਟਰਪਤੀ ਅਹੁਦੇ ਦਾ ਚਾਰਜ ਸੰਭਾਲਣ ਦਾ ਤਹੱਈਆ ਵੀ ਲਿਆ ਹੈ। ਸ਼ਨੀਵਾਰ ਨੂੰ ਗੁਈਦੋ ਨੇ ਹਜ਼ਾਰਾਂ ਹਮਾਇਤੀਆਂ ਨੂੰ ਕਿਹਾ ਕਿ ਅਸੀਂ ਲੋਕਾਂ ਨੂੰ ਉਨ੍ਹਾਂ ਦਾ ਹੱਕ ਲੈ ਕੇ ਦਿਆਂਗੇ।

Sunny Mehra

This news is Content Editor Sunny Mehra