ਧਰਤੀ ਖਿਸਕੀ ਤੇ ਵਾਪਰ ਗਿਆ ਵੱਡਾ ਹਾਦਸਾ, 600 ਲੋਕਾਂ ਦਾ ਕੁਝ ਪਤਾ ਨਹੀਂ, ਦੇਖੋ ਹਾਦਸੇ ਦੀਆਂ ਦਰਦਨਾਕ ਤਸਵੀਰਾਂ

10/03/2015 12:26:48 PM

ਸਾਂਤਾ ਕਾਟਾਰਿਨਾ ਪਿਨੁਲਾ(ਗਵਾਟੇਮਾਲਾ)— ਅਮਰੀਕੀ ਮਹਾਦੀਪ ਦੇ ਦੇਸ਼ ਗਵਾਟੇਮਾਲਾ ''ਚ ਜ਼ਮੀਨ ਖਿਸਕਣ ਦੇ ਚਲਦੇ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ 600 ਤੋਂ ਜ਼ਿਆਦਾ ਲਾਪਤਾ ਹੋ ਗਏ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਇਹ ਘਟਨਾ ਗਵਾਟੇਮਾਲਾ ਸ਼ਹਿਰ ਤੋਂ ਕਰੀਬ 15 ਕਿਲੋਮੀਟਰ ਦੂਰ ਐਲ ਕੈਮਬਰੇ ਡਾਸ ਪਿੰਡ ''ਚ ਹੋਈ ਹੈ। ਬਚਾਅ ਕੰਮ ''ਚ ਲੱਗੇ ਅਧਿਕਾਰੀਆਂ ਮੁਤਾਬਕ, ਲਗਾਤਾਰ ਤੇਜ਼ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਅਤੇ ਚੱਟਾਨਾਂ ਦੇ ਡਿੱਗਣ ਨਾਲ ਐਲ ਕੈਮਬਰੇ ਡਾਸ ਪਿੰਡ ਦੇ ਸੈਂਕੜੇ ਘਰ ਤਬਾਹ ਹੋ ਗਏ ਹਨ। ਗਵਾਟੇਮਾਲਾ ਡਿਜਾਸਟਰ ਏਜੰਸੀ ਦੇ ਹੈੱਡ ਅਲੈਜਾਂਡਰੋ ਮੈਲਡੋਨਾਡੋ ਨੇ ਦੱਸਿਆ ਕਿ 26 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਨਾਲ ਹੀ ਕਿਹਾ ਕਿ ਕਰੀਬ 600 ਅਜੇ ਵੀ ਲਾਪਤਾ ਹਨ। ਐਲ ਕੈਮਬਰੋ ਪਿੰਡ ਚਾਰੇ ਪਾਸੋਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਅਲੈਜਾਂਡਰੋ ਨੇ ਕਿਹਾ ਕਿਹਾ ਕਿ ਭਾਰੀ ਬਾਰਿਸ਼ ਕਾਰਨ ਪਹਾੜਾਂ ਦੇ ਹੇਠਾਂ ਦੀ ਮਿੱਟੀ ਢਿੱਲੀ ਹੋ ਗਈ ਅਤੇ ਚੱਟਾਨਾਂ ਖਿਸਕ ਕੇ ਪਿੰਡ ''ਤੇ ਆ ਡਿੱਗੀਆਂ। ਇਸ ਘਟਨਾ ''ਚ ਜ਼ਖਮੀ ਬੱਚਿਆਂ ਸਮੇਤ 36 ਲੋਕਾਂ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ''ਚੋਂ ਬਚ ਨਿਕਲੀ 35 ਸਾਲ ਦੀ ਮੇਲੀਨਾ ਹਿਡਾਲਗੋ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੇਰਾ ਪਰਿਵਾਰ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੋਵੇਗਾ, ਕਿਉਂਕਿ ਮੇਰੇ ਸਾਰੇ ਗੁਆਂਢੀ ਮਾਰੇ ਗਏ ਹਨ। ਮੇਲੀਨਾ ਨੇ ਦੱਸਿਆ ਕਿ ਜਦੋਂ ਉਹ ਕਪੜੇ ਧੋਅ ਰਹੇ ਸੀ, ਉਸੇ ਸਮੇਂ ਜ਼ੋਰਦਾਰ ਆਵਾਜ਼ ਹੋਣ ਦੇ ਨਾਲ ਬਿੱਜਲੀ ਚਲੀ ਗਈ। ਮੇਲੀਨਾ ਨੇ ਕਿਹਾ ਕਿ ਇਸ ਤੋਂ ਬਾਅਦ ਚਾਰੇ ਪਾਸੇ ਭਿਆਨਕ ਮੰਜ਼ਰ ਸੀ। ਲੋਕਾ ਰੋ-ਰੋ ਕੇ ਆਪਣਿਆਂ ਦੀ ਭਾਲ ਕਰ ਰਹੇ ਸਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।