ਮਜ਼ਬੂਤ ਦੰਦਾਂ ਲਈ ਗ੍ਰੀਨ ਟੀ ਪੀਓ ਤੇ ਸੇਬ ਖਾਓ

02/12/2018 11:13:29 PM

ਮੈਲਬੋਰਨ - ਦੰਦ ਅਤੇ ਮੂੰਹ ਨੂੰ ਤੰਦਰੁਸਤ ਰੱਖਣ ਲਈ ਸੇਬ ਖਾਣਾ ਅਤੇ ਗ੍ਰੀਨ ਟੀ ਪੀਣਾ ਫਾਇਦੇਮੰਦ ਹੈ। ਕੁਝ ਮਹੀਨਿਆਂ ਤੋਂ ਮਾਹਿਰ, ਮਾਡਲ ਅਤੇ ਫਿੱਟਨੈੱਸ ਟ੍ਰੇਨਰ ਆਸਟ੍ਰੇਲੀਆ ਦੇ ਇਕ ਨਿਊਜ਼ ਪੇਪਰ ਨੂੰ ਆਪਣੇ ਰੋਜ਼ਾਨਾ ਦੇ ਖਾਣੇ ਦੀ ਜਾਣਕਾਰੀ ਦੇ ਰਹੇ ਹਨ।
ਇਸ ਦਾ ਮਕਸਦ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਹ ਵੀ ਛੋਟੇ-ਛੋਟੇ ਨੁਸਖਿਆਂ ਨੂੰ ਅਪਣਾ ਕੇ ਖੁਦ ਨੂੰ ਤੰਦਰੁਸਤ ਰੱਖ ਸਕਣ। ਇਸੇ ਲੜੀ ਵਿਚ ਸਿਡਨੀ ਦੇ ਇਕ ਮਾਹਿਰ ਨੇ ਆਪਣੇ ਰੋਜ਼ਾਨਾ ਦੇ ਆਹਾਰ ਅਤੇ ਕਾਰੋਬਾਰ ਦੀ ਰੁਟੀਨ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇ ਮੂੰਹ ਤੰਦਰੁਸਤ ਹੈ ਤਾਂ ਪੂਰਾ ਸਰੀਰ ਤੰਦਰੁਸਤ ਹੈ। ਇਸ ਲਈ ਸੇਬ ਅਤੇ ਗ੍ਰੀਨ ਟੀ ਕਾਫੀ ਫਾਇਦੇਮੰਦ ਹੈ। ਉਨ੍ਹਾਂ ਦੱਸਿਆ ਕਿ ਸੌਣਾ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ। ਉਹ ਹਮੇਸ਼ਾ 9.30 ਵਜੇ ਸੌਣ ਚਲੇ ਜਾਂਦੇ ਹਨ।
ਸਵੇਰੇ ਛੇਤੀ ਉੱਠਣਾ ਵੀ ਜ਼ਰੂਰੀ
ਖੁਰਾਕ ਮਾਹਿਰ ਸੇਪੇਲ ਨੂੰ ਡਾ. ਲੇਵਿਸ ਨੇ ਦੱਸਿਆ ਕਿ ਉਹ ਗ੍ਰੀਨ ਟੀ ਪੀਂਦੇ ਹਨ। ਇਹ ਦੰਦਾਂ ਅਤੇ ਮਸੂੜਿਆਂ ਲਈ ਫਾਇਦੇਮੰਦ ਹੁੰਦੀ ਹੈ। ਆਪਣੀ ਰੁਟੀਨ ਦੇ ਵਿਸ਼ੇ ਵਿਚ ਦੱਸਿਆ ਕਿ ਉਹ ਸਵੇਰੇ ਛੇ ਵਜੇ ਉੱਠ ਜਾਂਦੇ ਹਨ। ਨਾਸ਼ਤੇ ਵਿਚ ਉਹ ਆਮਲੇਟ ਖਾਂਦੇ ਹਨ। ਇਹ ਦੁਪਹਿਰ ਦੇ ਖਾਣੇ ਤੱਕ ਚਲਦਾ ਹੈ। ਲੰਚ ਵਿਚ ਉਹ ਸਲਾਦ, ਕੁਝ ਸਬਜ਼ੀਆਂ ਅਤੇ ਕੁਝ ਚਿਕਨ ਜਾਂ ਕੋਈ ਦੂਜਾ ਪ੍ਰੋਟੀਨ ਵਾਲਾ ਖਾਣਾ ਖਾਂਦੇ ਹਨ।