ਲੰਡਨ ਦੀਆਂ ਸੜਕਾਂ ''ਤੇ ਹਰੇ ਝੌਂਪੜੀਨੁਮਾ ਸ਼ੈੱਡ ਅਸਲ ਵਿੱਚ ਕੀ ਹਨ?

06/04/2020 8:39:09 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਲੰਡਨ 'ਚ ਵਿਚਰਦਿਆਂ ਤੁਹਾਡੇ ਮਨ 'ਚ ਸਵਾਲ ਜ਼ਰੂਰ ਆਇਆ ਹੋਵੇਗਾ ਕਿ ਇਹ ਝੌਂਪੜੀਨੁਮਾ ਹਰੇ ਰੰਗ ਦੇ ਸ਼ੈੱਡ ਕੀ ਹਨ, ਕਦੋਂ ਤੇ ਕਿਉਂ ਬਣਾਏ ਗਏ ਹੋਣਗੇ?? ਤੁਸੀਂ ਉਨ੍ਹਾਂ ਨੂੰ ਬਹੁਤ ਹੀ ਅਸਾਨੀ ਨਾਲ ਨੋਟਿਸ ਨਹੀਂ ਕਰ ਸਕਦੇ ਹੋ, ਇੱਕ ਖਾਣੇ ਦੀ ਦਕਾਨ ਵਜੋਂ ਨਜ਼ਰਅੰਦਾਜ਼ ਵੀ ਕਰਦੇ ਹੋ ਪਰ ਰਾਜਧਾਨੀ ਵਿੱਚ ਬਣੇ ਇਹ ਹਰੇ ਸ਼ੈੱਡ ਬਹੁਤ ਮਹੱਤਵਪੂਰਨ ਹਨ।

ਸਭ ਤੋਂ ਪਹਿਲਾਂ ਇਨ੍ਹਾਂ ਨੂੰ 19ਵੀਂ ਸਦੀ ਦੇ ਅੰਤ ਵਿੱਚ ਬਣਾਇਆ ਗਿਆ ਸੀ। ਅਸਲ ਵਿੱਚ "ਕੈਬ ਮੈਨ" ਭਾਵ ਕਿ ਸਵਾਰੀਆਂ ਨੂੰ ਢੋਹਣ ਵਾਲੇ ਵਾਹਨਾਂ ਦੇ ਚਾਲਕਾਂ ਲਈ ਪਨਾਹਘਰ ਸਨ। ਇੱਕ ਤਰ੍ਹਾਂ ਲੰਡਨ ਦੇ ਟੈਕਸੀ ਡਰਾਈਵਰਾਂ ਲਈ ਬਰੇਕ ਅਤੇ ਚਾਹ ਦਾ ਕੱਪ ਪੀਣ ਲਈ ਸਥਾਨ। ਪੁਰਾਣੇ ਸਮੇਂ ਵਿੱਚ ਜਦੋਂ ਟੈਕਸੀਆਂ ਅਸਲ ਵਿੱਚ ਖੁੱਲ੍ਹੇ ਘੋੜੇ ਵਾਲੀਆਂ ਗੱਡੀਆਂ ਸਨ, ਉਦੋਂ ਡਰਾਈਵਰਾਂ ਨੂੰ ਪਨਾਹ ਲਈ ਬਹੁਤ ਸਮੱਸਿਆ ਆਉਂਦੀ ਸੀ। ਉਸ ਸਮੇਂ ਜਨਵਰੀ 1875 ਵਿੱਚ ਕੈਬਮੈੱਨ ਸ਼ੈਲਟਰ ਫੰਡ ਨਾਲ 61 ਛੋਟੀਆਂ ਹਰੀਆਂ ਝੌਪੜੀਆਂ ਲੰਡਨ ਦੀਆਂ ਸੜਕਾਂ 'ਤੇ ਬਣਾਈਆਂ ਗਈਆਂ। ਅੱਜ ਵੀ ਇੱਥੇ 13 ਹਰੀਆਂ ਝੌਪੜੀਆਂ ਹਨ ਜੋ ਗ੍ਰੇਡ 2 ਦੀਆਂ ਇਮਾਰਤਾਂ ਵਿਚ ਸੂਚੀਬੱਧ ਹਨ।
 

Sanjeev

This news is Content Editor Sanjeev