ਗ੍ਰੀਸ ਨੇ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੇ ਤਹਿਤ ਰੂਸੀ ਤੇਲ ਟੈਂਕਰ ਕੀਤਾ ਜ਼ਬਤ

04/19/2022 5:04:28 PM

ਏਥਨਜ਼ (ਏਜੰਸੀ): ਯੂਨਾਨ ਦੇ ਅਧਿਕਾਰੀਆਂ ਦਾ ਦੱਸਿਆ ਕਿ ਉਨ੍ਹਾਂ ਨੇ ਰੂਸ ਖ਼ਿਲਾਫ਼ ਯੂਰਪੀ ਸੰਘ ਦੀਆਂ ਪਾਬੰਦੀਆਂ ਦੇ ਹਿੱਸੇ ਵਜੋਂ ਏਜੀਅਨ ਸਾਗਰ ਵਿੱਚ ਇੱਕ ਰੂਸੀ ਟੈਂਕਰ ਨੂੰ ਜ਼ਬਤ ਕਰ ਲਿਆ ਹੈ। ਗ੍ਰੀਕ ਕੋਸਟ ਗਾਰਡ ਨੇ ਕਿਹਾ ਕਿ ਉਸਨੇ 15 ਅਪ੍ਰੈਲ ਨੂੰ  ਇੱਕ ਤੇਲ ਟੈਂਕਰ ਨੂੰ ਜ਼ਬਤ ਕੀਤਾ ਸੀ, ਜਿਸ 'ਤੇ ਰੂਸ ਦਾ ਝੰਡਾ ਲੱਗਾ ਹੋਇਆ ਸੀ। ਇਸ ਵਿੱਚ ਰੂਸ ਦੇ 19 ਚਾਲਕ ਦਲ ਦੇ ਮੈਂਬਰ ਸਨ। ਟੈਂਕਰ ਵਰਤਮਾਨ ਵਿੱਚ ਆਈਵੀਆ ਟਾਪੂ ਦੇ ਦੱਖਣੀ ਤੱਟ 'ਤੇ ਕ੍ਰਿਸਟੋਸ ਦੀ ਖਾੜੀ ਵਿੱਚ ਰੱਖਿਆ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨਾਲ ਸਮਝੌਤੇ ਨੂੰ ਲੈ ਕੇ ਚਿੰਤਤ ਅਮਰੀਕਾ ਦੇ ਅਧਿਕਾਰੀ ਕਰਨਗੇ ਸੋਲੋਮਨ ਟਾਪੂ ਦਾ ਦੌਰਾ

ਤੱਟ ਰੱਖਿਅਕ ਨੇ ਕਿਹਾ ਕਿ ਜ਼ਬਤ ਕਰਨ ਦਾ ਹੁਕਮ ਜਹਾਜ਼ ਨਾਲ ਸਬੰਧਤ ਹੈ ਨਾ ਕਿ ਇਸ ਦੇ ਸਮਾਨ ਨਾਲ। ਗ੍ਰੀਸ ਯੂਰਪੀ ਸੰਘ ਦਾ ਮੈਂਬਰ ਹੈ। ਯੂਰਪੀਅਨ ਯੂਨੀਅਨ ਨੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਰੂਸ ਖ਼ਿਲਾਫ਼ ਵਿਆਪਕ ਪਾਬੰਦੀਆਂ ਲਗਾਈਆਂ ਹਨ, ਜਿਸ ਦਾ ਉਦੇਸ਼ ਰੂਸੀ ਅਰਥਵਿਵਸਥਾ ਅਤੇ ਇਸਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਰਕਾਰ 'ਤੇ ਦਬਾਅ ਪਾਉਣਾ ਹੈ। ਪਾਬੰਦੀਆਂ ਵਿੱਚ ਰੂਸ ਦੇ ਝੰਡੇ ਵਾਲੇ ਜਹਾਜ਼ਾਂ ਦੁਆਰਾ ਵੱਖ-ਵੱਖ ਕਿਸਮਾਂ ਦੇ ਸਮਾਨ ਦੀ ਦਰਾਮਦ ਅਤੇ ਨਿਰਯਾਤ ਅਤੇ ਯੂਰਪੀਅਨ ਯੂਨੀਅਨ ਦੀਆਂ ਬੰਦਰਗਾਹਾਂ ਤੱਕ ਪਹੁੰਚ 'ਤੇ ਪਾਬੰਦੀ ਸ਼ਾਮਲ ਹੈ।
 

Vandana

This news is Content Editor Vandana