ਯੂਨਾਨੀ ਟਾਪੂ ''ਚ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬੀ, ਤਿੰਨ ਲੋਕਾਂ ਦੀ ਮੌਤ

03/07/2019 5:42:35 PM

ਏਥਨਜ਼ (ਭਾਸ਼ਾ)— ਯੂਨਾਨ ਦੇ ਸਮੋਸ ਟਾਪੂ ਨੇੜੇ ਵੀਰਵਾਰ ਨੂੰ ਸ਼ਰਨਾਰਥੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿਚ 2 ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਤੱਟ ਰੱਖਿਅਕਾਂ ਨੇ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ ਵਿਚ ਘੱਟੋ-ਘੱਟ ਹੋਰ 12 ਲੋਕ ਸਨ। 

ਤੱਟ ਰੱਖਿਅਕ ਨੇ ਦੱਸਿਆ ਕਿ ਦੋਹਾਂ ਮੁੰਡਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ ਪਰ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦੀ ਲਾਸ਼ ਥੋੜ੍ਹੀ ਦੇਰ ਬਾਅਦ ਬਰਾਮਦ ਕੀਤੀ ਗਈ। ਇੰਟਰਨੈਸ਼ਨਲ ਓਰਗੇਨਾਈਜੇਸ਼ਨ ਫੋਰ ਮਾਈਗ੍ਰੇਸ਼ਨ ਮੁਤਾਬਕ ਸਾਲ 2019 ਵਿਚ ਭੂਮੱਧ ਸਾਗਰ ਪਾਰ ਕਰਨ ਦੀ ਕੋਸ਼ਿਸ਼ ਵਿਚ 200 ਤੋਂ ਵੱਧ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀਆਂ ਮੌਤ ਹੋਈ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਇਟਲੀ ਵੱਲ ਜਾ ਰਹੇ ਸਨ। ਯੂਨਾਨ ਵਿਚ ਸਭ ਤੋਂ ਜ਼ਿਆਦਾ 70,000 ਤੋਂ ਵੱਧ ਸੀਰੀਆਈ ਸ਼ਰਨਾਰਥੀ ਅਤੇ ਪ੍ਰਵਾਸੀਆਂ ਨੇ ਸ਼ਰਣ ਲਈ ਹੋਈ ਹੈ।

Vandana

This news is Content Editor Vandana