ਬੱਚਿਆਂ ਨੂੰ ਸਿੱਖੀ ਨਾਲ ਜੋੜਨ ਹਿੱਤ ਵਿਤੈਰਬੋ ''ਚ ਗੁਰਮਿਤ ਕਲਾਸਾਂ ਸ਼ੁਰੂ

06/15/2017 2:46:52 PM

ਮਿਲਾਨ/ਇਟਲੀ (ਸਾਬੀ ਚੀਨੀਆ)—ਵਿਦੇਸ਼ਾਂ 'ਚ ਪੈਦਾ ਹੋਏ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖੀ ਸਿਧਾਂਤਾਂ ਬਾਰੇ ਜਾਣੂ ਕਰਵਾਉਣ ਤੇ ਸਿੱਖੀ ਨਾਲ ਜੋੜੀ ਰੱਖਣ ਲਈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਤੈਰਬੋ 'ਚ ਗੁਰਮਿਤ ਕਲਾਸਾਂ ਸ਼ੁਰੂ ਹੋ ਗਈਆਂ ਹਨ। ਜੋ ਕਿ 15 ਦਿਨ ਚੱਲਣਗੀਆਂ, ਜਿਸ 'ਚ ਛੋਟੇ ਬੱਚਿਆਂ ਨੂੰ ਗੁਰਮਿਤ ਵਿੱਦਿਆ, ਤਬਲਾ, ਹਰਮੋਨੀਅਮ, ਸ਼ਬਦ ਗਾਇਨ, ਨਿੱਤ ਨੇਮ, ਦਸਤਾਰ, ਦੁਮਾਲਾ ਸਜਾਉਣ ਤੇ ਕੀਰਤਨ ਦੀ ਸਿੱਖਿਆ ਦਿੱਤੀ ਜਾਵੇਗੀ। ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਕਲਾਸਾਂ ਲੱਗਣਗੀਆਂ। ਸਿਖਲਾਈ ਪੂਰੀ ਹੋਣ ਉਪਰੰਤ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ, ਜੇਤੂ ਬੱਚਿਆਂ ਨੂੰ ਹਰਭਜਨ ਸਿੰਘ ਜੰਮੂ ਵਾਲਿਆਂ ਵਲੋਂ ਇਨਾਮ ਦਿੱਤੇ ਜਾਣਗੇ, ਜਦੋਂ ਕਿ ਭਾਈ ਸਤਨਾਮ ਸਿੰਘ, ਬੀਬੀ ਅਮਨਦੀਪ ਕੌਰ ਹਰਮਿੰਦਰ ਸਿੰਘ, ਬਾਬਾ ਆਗਿਆ ਸਿੰਘ ਬੱਚਿਆਂ ਨੂੰ ਸਿਖਲਾਈ ਦੇਣਗੇ।