ਇੱਥੇ ਜਨਮ ਲੈਂਦਿਆਂ ਹੀ ਬੱਚਾ ਹੋ ਜਾਂਦਾ ਹੈ ਗ੍ਰੈਜੂਏਟ, ਮਿਲਦੀ ਹੈ ਡਿਗਰੀ (ਦੇਖੋ ਤਸਵੀਰਾਂ)

09/03/2017 10:01:34 AM

ਉੱਤਰੀ ਕੈਰੋਲੀਨਾ— ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਕੈਰੋਮਾਂਟ ਰਿਜਨਲ ਮੈਡੀਕਲ ਸੈਂਟਰ 'ਚ ਜਦੋਂ ਕੋਈ ਪ੍ਰੀ-ਮੈਚਿਓਰ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਲਈ ਉਥੇ ਇਕ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ ਅਤੇ ਬੱਚੇ ਨੂੰ ਗ੍ਰੈਜੂਏਟ ਦੀ ਡਿਗਰੀ ਦਿੱਤੀ ਜਾਂਦੀ ਹੈ। ਇਸ ਡਿਗਰੀ 'ਚ ਬੱਚੇ ਨੂੰ ਗ੍ਰੈਜੂਏਸ਼ਨ ਕੈਪ ਪਵਾਇਆ ਜਾਂਦਾ ਹੈ ਅਤੇ ਨਾਲ ਹੀ ਪੋਟ੍ਰੇਟ ਵੀ ਦਿੱਤੇ ਜਾਂਦੇ ਹਨ। 


ਆਮ ਤੌਰ 'ਤੇ 20-22 ਸਾਲ ਦੀ ਉਮਰ 'ਚ ਹੀ ਕੋਈ ਬੱਚਾ ਗ੍ਰੈਜੂਏਟ ਦੀ ਡਿਗਰੀ ਹਾਸਲ ਕਰਦਾ ਹੈ ਪਰ ਅਮਰੀਕਾ 'ਚ ਇਹ ਡਿਗਰੀ ਪ੍ਰੀ-ਮੈਚਿਓਰ ਪੈਦਾ ਹੋਣ ਵਾਲੇ ਬੱਚੇ ਨੂੰ ਜਨਮ ਦੇ ਸਮੇਂ ਹੀ ਮਿਲ ਜਾਂਦੀ ਹੈ। 
ਪੂਰਾ ਹਸਪਤਾਲ ਸਜਾਇਆ ਜਾਂਦਾ ਹੈ
ਉਕਤ ਹਸਪਤਾਲ 'ਚ ਜਦੋਂ ਅਜਿਹੇ ਬੱਚੇ ਆਈ. ਸੀ. ਯੂ. 'ਚੋਂ ਬਾਹਰ ਆਉਂਦੇ ਹਨ ਤਾਂ ਉਨ੍ਹਾਂ ਲਈ ਵਿਸ਼ੇਸ਼ ਰਸਮ ਅਦਾ ਕੀਤੀ ਜਾਂਦੀ ਹੈ। ਪੂਰੇ ਹਸਪਤਾਲ ਨੂੰ ਸਜਾਇਆ ਜਾਂਦਾ ਹੈ ਅਤੇ ਬੱਚੇ ਦੇ ਮਾਤਾ-ਪਿਤਾ ਨੂੰ ਵਿਸ਼ੇਸ਼ ਮਹਿਮਾਨ ਬਣਾ ਕੇ ਉਕਤ ਡਿਗਰੀ ਪ੍ਰਦਾਨ ਕੀਤੀ ਜਾਂਦੀ ਹੈ। ਜਿਨ੍ਹਾਂ ਬੱਚਿਆਂ ਲਈ ਇਹ ਸਮਾਰੋਹ  ਆਯੋਜਿਤ ਕੀਤਾ ਜਾਂਦਾ ਹੈ, ਦੇ ਮਾਪਿਆਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ। 


ਨਰਸਾਂ ਵੀ ਹੁੰਦੀਆਂ ਹਨ ਖੁਸ਼
ਇਕ ਨਰਸ ਨੂੰ ਜਦੋਂ ਇਹ ਪਤਾ ਲੱਗਾ ਕਿ ਜਿਸ ਬੱਚੇ ਦਾ ਜਨਮ ਹੋਇਆ ਹੈ ਉਸ ਦੀ ਮਾਂ 29 ਹਫਤਿਆਂ ਦੀ ਗਰਭਵਤੀ ਸੀ ਤਾਂ ਉਸ ਨੇ ਬੱਚੇ ਨਾਲ ਕੁਝ ਸਮਾਂ ਬਿਤਾਉਣ ਦੀ ਗੱਲ ਕੀਤੀ। ਜਦੋਂ ਬੱਚਾ ਆਈ. ਸੀ. ਯੂ. 'ਚ ਡਿਸਚਾਰਜ ਹੋਇਆ ਤਾਂ ਨਰਸ ਨੇ ਉਸ ਬੱਚੇ ਸਮੇਤ ਹੋਏ ਇਕ ਸੰਗੀਤ ਸਮਾਰੋਹ 'ਚ ਹਿੱਸਾ ਲਿਆ ਅਤੇ ਆਪਣੇ ਹੱਥੀਂ ਬੱਚੇ ਨੂੰ ਗ੍ਰੈਜੂਏਸ਼ਨ ਕੈਪ ਪਹਿਨਾਇਆ।