ਨਾਈਜੀਰੀਆ ''ਚ ਇਬੋਨੀ ਦੇ ਗਵਰਨਰ ਕੋਰੋਨਾ ਪਾਜ਼ੇਟਿਵ

07/05/2020 7:48:33 PM

ਅਬੁਜਾ- ਨਾਈਜੀਰੀਆ ਦੇ ਇਬੋਨੀ ਸੂਬੇ ਦੇ ਗਵਰਨਰ ਡੇਵਿਡ ਉਮਾਹੀ ਐਤਵਾਰ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ। ਉਮਾਹੀ ਦੇ ਵਿਸ਼ੇਸ਼ ਸਹਾਇਕ ਫਰਾਂਸਿਸ ਨਵਾਜ਼ੇ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਗਵਰਨਰ ਦੇ ਕੁਝ ਨੇੜੇਲੇ ਸਹਿਯੋਗੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਨਵਾਜ਼ੇ ਨੇ ਕਿਹਾ ਕਿ ਗਵਰਨਰ ਵਿਚ ਅਜੇ ਤੱਕ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਦਿਖਾਈ ਦਿੱਤੇ ਹਨ ਪਰ ਨਾਈਜੀਰੀਆਈ ਰੋਗ ਕੰਟਰੋਲ ਕੇਂਦਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਮੁਤਾਬਕ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਗਵਰਨਰ ਆਪਣੇ ਸਰਕਾਰੀ ਨਿਵਾਸ ਤੋਂ ਕੰਮ ਕਰਨਾ ਜਾਰੀ ਰੱਖਣਗੇ। ਨਾਈਜੀਰੀਆ ਵਿਚ ਹੁਣ ਤੱਕ ਤਿੰਨ ਸੂਬਿਆਂ ਦੇ ਗਵਰਨਰ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਹਨ। ਪਿਛਲੇ ਹਫਤੇ ਓਨਦੋ ਤੇ ਡੇਲਟਾ ਦੇ ਗਵਰਨਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਨਾਈਜੀਰੀਆ ਵਿਚ ਹੁਣ ਤੱਕ ਕੁੱਲ 28,167 ਲੋਕ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ ਹਨ। ਇਬੋਨੀ ਸੂਬਾ 438 ਇਨਫੈਕਟਿਡਾਂ ਦੇ ਨਾਲ ਦੇਸ਼ ਭਰ ਵਿਚ 14ਵੇਂ ਸਥਾਨ 'ਤੇ ਹੈ।


Baljit Singh

Content Editor

Related News