ਕੈਨੇਡਾ ਨੇ ਪਾਕਿ ਨੂੰ ਦਿੱਤਾ ਝਟਕਾ, ਫੰਡ ਮੁਹੱਈਆ ਕਰਵਾਉਣ ਵਾਲੀ ਸੰਸਥਾ ਦਾ ਚੈਰੀਟੇਬਲ ਸਟੇਟਸ ਕੀਤਾ ਰੱਦ

07/21/2017 6:48:22 PM

ਓਟਾਵਾ/ਇਸਲਾਮਿਕ— ਅੱਤਵਾਦੀ ਗਤੀਵਿਧੀਆਂ ਨੂੰ ਅਕਸਰ ਬੜ੍ਹਾਵਾ ਦੇਣ ਵਾਲੇ ਪਾਕਿਸਤਾਨ ਨੂੰ ਕੈਨੇਡਾ ਨੇ ਝਟਕਾ ਦਿੱਤਾ ਹੈ। ਕੈਨੇਡਾ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨੂੰ ਫੰਡ ਮੁਹੱਈਆ ਕਰਵਾਉਣ ਵਾਲੇ ਸੰਗਠਨ ਆਈ. ਐੱਸ. ਐੱਨ. ਏ. ਯਾਨੀ ਕਿ ਇਸਲਾਮਿਕ ਸਰਵਿਸੇਜ਼ ਆਫ ਨਾਰਥ ਅਮਰੀਕਾ ਐਂਡ ਕੈਨੇਡਾ ਦਾ ਚੈਰੀਟੇਬਲ ਸਟੇਟਸ ਰੱਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਮਰੀਕਾ ਨੇ ਕੁਝ ਦਿਨ ਪਹਿਲਾਂ ਹੀ ਹਿਜਬੁਲ ਸਰਗਨਾ ਸਲਾਹੁਦੀਨ ਨੂੰ ਅੱਤਵਾਦੀ ਸੂਚੀ ਵਿਚ ਪਾਇਆ ਸੀ ਅਤੇ ਹੁਣ ਕੈਨੇਡਾ ਸਰਕਾਰ ਨੇ ਅਜਿਹੇ ਸੰਗਠਨਾਂ ਨੂੰ ਫੰਡ ਦੇਣ ਵਾਲੀ ਐੱਨ. ਜੀ. ਓ. 'ਤੇ ਸ਼ਿਕੰਜਾ ਕੱਸ ਦਿੱਤਾ। ਟੋਰਾਂਟੋ ਦੀ ਜਾਮੀ ਮਸਜਿਦ ਜੋ ਫੰਡ ਇਕੱਠਾ ਕਰਦੀ ਹੈ, ਉਸ ਨੂੰ ਆਈ. ਐੱਸ. ਐੱਨ. ਏ. ਨੂੰ ਦਿੰਦੀ ਹੈ ਅਤੇ ਆਈ. ਐੱਸ. ਐੱਨ. ਏ. ਕਸ਼ਮੀਰੀਆਂ ਦੀ ਮਦਦ ਦੇ ਬਹਾਨੇ ਇਹ ਫੰਡ ਹਿਜਬੁਲ-ਮੁਜਾਹਿਦੀਨ ਨੂੰ ਮੁਹੱਈਆ ਕਰਵਾਉਂਦਾ ਹੈ। ਕੈਨੇਡਾ ਦੀ ਰੈਵੇਨਿਊ ਏਜੰਸੀ ਨੇ ਦਸਤਾਵੇਜ਼ ਜਾਰੀ ਕੀਤਾ ਹੈ।