ਮੈਕਸੀਕੋ ਸਰਕਾਰ ਨੇ 8,70,000 ਕੋਰੋਨਾ ਟੀਕੇ ਭੇਜਣ ’ਤੇ ਭਾਰਤ ਦਾ ਕੀਤਾ ਧੰਨਵਾਦ

03/24/2021 5:52:56 PM

ਇੰਟਰਨੈਸ਼ਨਲ ਡੈਸਕ: ਇਕ ਪਾਸੇ ਜਿੱਥੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ, ਉੱਥੇ ਹੀ ਭਾਰਤ ਦੂਸਰੇ ਦੇਸ਼ਾਂ ਵਿਚ ਕੋਵਿਡ-19 ਵੈਕਸੀਨ ਦੀ ਡਿਲੀਵਰੀ ਕਰ ਕੇ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸੇ ਦਰਮਿਆਨ ਮੈਕਸੀਕਨ ਸਰਕਾਰ ਵੱਲੋਂ ਮੰਗਲਵਾਰ ਨੂੰ ਮਹਾਮਾਰੀ ਨਾਲ ਲੜਨ ਲਈ ਭਾਰਤ ਦਾ ਧੰਨਵਾਦ ਕਰਦਿਆਂ ਮੈਕਸੀਕੋ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਮਾਰਸੇਲੋ ਐਬਰਾਡ ਕਾਸਾਬੋਨ  ਨੇ ਕਿਹਾ,‘‘ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।''

ਪੜ੍ਹੋ ਇਹ ਅਹਿਮ ਖਬਰ - ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਕੋਰੋਨਾ ਵੈਕਸੀਨ, UN ਅਧਿਕਾਰੀਆਂ ਨੇ ਕੀਤੀ ਤਾਰੀਫ਼

ਮੈਕਸੀਕੋ ਦੇ ਰਾਸ਼ਟਰਪਤੀ ਐਂਡ੍ਰੋਮ ਮੈਨੁਅਲ ਲੋਪੇਜਓਬ੍ਰੇਡੋਰ ਨੇ ਕਿਹਾ ਕਿ ਅੱਜ ਭਾਰਤ ਨੇ 8,70,000 ਕੋਰੋਨਾ ਵੈਕਸੀਨ ਮੈਕਸੀਕੋ ਭੇਜਣ ਲਈ ਆਪਣੀ ਸਹਿਮਤੀ ਦਿੱਤੀ ਅਤੇ ਅਸੀਂ ਇਸ ਮਦਦ ਨੂੰ ਕਦੇ ਨਹੀਂ ਭੁੱਲਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਸਰਕਾਰ ਦੇ ਧੰਨਵਾਦੀ ਹਾਂ, ਜਿਸ ਨੇ ਇਹ ਟੀਕੇ ਸਾਨੂੰ ਭੇਜੇ ਹਨ।

Vandana

This news is Content Editor Vandana