ਨੇਤਨਯਾਹੂ ਵਿਰੁੱਧ ਤੇਲ ਅਵੀਵ ''ਚ ਪ੍ਰਦਰਸ਼ਨ ਜਾਰੀ

12/10/2017 3:55:52 PM

ਤੇਲ ਅਵੀਵ (ਵਾਰਤਾ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਦੂਜੇ ਹਫਤੇ ਵੀ ਇੱਥੇ ਪ੍ਰਦਰਸ਼ਨ ਜਾਰੀ ਹੈ। ਨੇਤਨਯਾਹੂ 'ਤੇ ਸੱਤਾ ਦੀ ਦੁਰਵਰਤੋਂ ਦਾ ਦੋਸ਼ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵਿਰੁੱਧ ਜਾਂਚ ਚੱਲ ਰਹੀ ਹੈ। ਜੇ ਉਨ੍ਹਾਂ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਭਾਰੀ ਦਬਾਅ ਹੋਵੇਗਾ ਜਾਂ ਦੁਬਾਰਾ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਪੁਲਸ ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਕਰੀਬ 10 ਹਜ਼ਾਰ ਲੋਕਾਂ ਨੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਵਿਰੋਧ ਦਾ ਇਕ ਪਹਿਲੂ ਇਹ ਵੀ ਰਿਹਾ ਕਿ ਪੂਰਾ ਹਫਤਾ ਪ੍ਰਦਰਸ਼ਕਾਰੀ ਖੁਦ ਨੂੰ ਖੱਬੇ ਪੱਖ ਅਤੇ ਸੱਜੇ ਪੱਖ ਦੋਹਾਂ ਦਲਾਂ ਦਾ ਸਮਰਥਕ ਦੱਸ ਰਹੇ ਸਨ ਪਰ ਸ਼ਨੀਵਾਰ ਦੀ ਰੈਲੀ ਵਿਚ ਪ੍ਰਦਰਸ਼ਨਕਾਰੀਆਂ ਨੇ 'ਨੋ ਲੈਫਟ, ਨੋ ਰਾਈਟ, ਸਾਡੀ ਅਖੰਡਤਾ ਦੀ ਮੰਗ' ਅਤੇ 'ਅਸੀਂ ਭ੍ਰਿਸ਼ਟ ਸਿਆਸਤਦਾਨਾਂ ਤੋਂ ਪਰੇਸ਼ਾਨ ਹਾਂ' ਅਤੇ 'ਭ੍ਰਿਸ਼ਟਾਚਾਰ ਹਟਾਓ' ਜਿਵੇਂ ਨਾਅਰੇ ਲਗਾਏ।