ਚੰਦ ’ਤੇ ਪਹਿਲੇ ਕਦਮ ਨੂੰ 50 ਸਾਲ ਪੂਰੇ, ਗੂਗਲ ਨੇ ਬਣਾਇਆ Apollo 11 ਮੂਨ ਮਿਸ਼ਨ ਦਾ ਡੂਡਲ

07/19/2019 11:28:22 AM

ਗੈਜੇਟ ਡੈਸਕ– Apollo 11 ਮੂਨ ਮਿਸ਼ਨ ਯਾਨੀ ਇਨਸਾਨ ਦਾ ਚੰਦ ’ਤੇ ਪਹਿਲਾ ਕਦਮ ਰੱਖਣਾ ਇਕ ਬਹੁਤ ਵੱਡੀ ਪ੍ਰਾਪਤੀ ਸੀ ਜਿਸ ਨੂੰ ਹੁਣ 50 ਸਾਲ ਪੂਰੇ ਹੋ ਗਏ ਹਨ। 50ਵੀਂ ਵਰ੍ਹੇਗੰਢ ਮੌਕੇ ਗੂਗਲ ਨੇ ਆਪਣੇ ਹੋਮ ਪੇਜ ’ਤੇ ਖਾਸ ਡੂਡਲ ਨੂੰ ਸ਼ੋਅਕੇਸ ਕੀਤਾ ਹੈ। ਇਸ ਡੂਡਲ ’ਤੇ ਦਿਖਾਏ ਗਏ ਪਲੇਅ ਬਟਨ ’ਤੇ ਕਲਿੱਕ ਕਰਨ ’ਤੇ ਐਨੀਮੇਟਿਡ ਵੀਡੀਓ ਸ਼ੁਰੂ ਹੁੰਦੀ ਹੈ ਜਿਸ ਵਿਚ ਅਪੋਲੋ 11 ਮੂਨ ਮਿਸ਼ਨ ਦਾ ਸਫਰ ਦਿਖਾਇਆ ਗਿਆ ਹੈ। ਉਥੇ ਹੀ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਹ ਮਿਸ਼ਨ ਕਿਵੇਂ ਪੂਰਾ ਹੋਇਆ ਸੀ। 

ਇਸ ਮਿਸ਼ਨ ਦੌਰਾਨ ਨਾਸਾ ਨੇ ਮਾਈਕਲ ਕੋਲਿਨਸ ਕਮਾਂਡ ਮਾਡਿਊਲ ਨੂੰ ਚੰਦ ’ਤੇ ਪਹੁੰਚਾਇਆ ਸੀ। ਜਿਸ ਤੋਂ ਬਾਅਦ ਨੀਲ ਆਰਮਸਟ੍ਰੋਂਗ ਅਤੇ ਐਡਵਿਨ ਬਜ ਐਲਡ੍ਰਿਨ ਚੰਦ ਦੀ ਸਤ੍ਹਾ ’ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਬਣੇ ਸਨ। ਕਰੀਬ ਸਾਢੇ ਚਾਰ ਮਿੰਟ ਲੰਮੀ ਵੀਡੀਓ ’ਚ ਅਪੋਲੋ 11 ਮਿਸ਼ਨ ਦਾ ਸਫਰ ਅਤੇ ਕੋਲਿਨਸ ਦੀ ਆਵਾਜ਼ ’ਚ ਮਿਸ਼ਨ ਨਾਲ ਜੁੜੀਆਂ ਜ਼ਰੂਰੀ ਗੱਲਾਂ ਤੁਸੀਂ ਸੁਣ ਸਕੋਗੇ। 

 

ਦੱਸ ਦੇਈਏ ਕਿ 16 ਜੁਲਾਈ 1969 ਨੂੰ ਅਪੋਲੋ 11 ਦਾ ਸਫਰ ਸ਼ੁਰੂ ਹੋਇਆ ਸੀ। ਕਰੀਬ 3,86,242 ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੇ ਕਮਾਂਡ ਮਾਡਿਊਲ ਨੂੰ ਕੋਲਿਨਸ ਨੇ ਪਹਿਲਾਂ ਚੰਦ ਤੋਂ 60 ਮੀਲ (ਲਗਭਗ 96 ਕਿਲੋਮੀਟਰ) ਦੂਰ ਜਮਾਤ ’ਚ ਸਥਾਪਿਤ ਕੀਤਾ ਸੀ। ਅਗਲੇ ਦਿਨ ਆਰਮਸਟ੍ਰੋਂਗ ਅਤੇ ਐਲਡ੍ਰਿਨ ਨੇ ਚੰਦ ਦੀ ਸਤ੍ਹਾ ’ਤੇ ਕਦਮ ਰੱਖਣ ਦੇ ਮਿਸ਼ਨ ਦੇ ਅਗਲੇ ਪੜਾਅ ਨੂੰ ਪੂਰਾ ਕੀਤਾ ਸੀ। 

ਕਈ ਚੁਣੌਤੀਆਂ ਆਈ ਸਨ ਸਾਹਮਣੇ
ਇਸ ਦੌਰਾਨ 13 ਮਿੰਟ ਲਈ ਲੂਨਾਰ ਮਾਡਿਊਲ ਨੂੰ ਚੰਦ ’ਤੇ ਲੈਂਡ ਕਰਵਾਉਣ ਦੌਰਾਨ ਵੀ ਕਈ ਚੁਣੌਤੀਆਂ ਸਾਹਮਣੇ ਆਈਆਂ। ਇਸ ਦੌਰਾਨ ਘੱਟ ਫਿਊਲ, ਲੈਂਡਿੰਗ ਸਾਈਟ ’ਤੇ ਪੱਥਰ ਪਏ ਹੋਣ ਅਤੇ ਉਸ ਦੇ ਉੱਚੇ-ਨੀਂਵੇ ਹੋਣ ਦੇ ਚੱਲਦੇ ਕੰਪਿਊਟਰ ਪ੍ਰੋਗਰਾਮ ਲੈਂਡਿੰਗ ਨੂੰ ਰੱਦ ਕਰਨ ਦੇ ਸੰਕੇਤ ਦੇ ਰਿਹਾ ਸੀ ਪਰ ਇਹ ਮਿਸ਼ਨ ਅਤੇ ਲੈਂਡਿੰਗ ਦੋਵੇਂ ਸਫਲ ਰਹੇ ਸਨ।