ਅਲਵਿਦਾ ਗੋਲਡ ਕੋਸਟ (ਦੇਖੋ ਤਸਵੀਰਾਂ)

04/15/2018 10:49:52 PM

ਗੋਲਡ ਕੋਸਟ (ਸੁਰਿੰਦਰਪਾਲ ਸਿੰਘ ਖੁਰਦ)—ਸੰਗੀਤ ਤੇ ਸੁਰਾਂ ਦੀਆਂ ਲਹਿਰਾਂ, ਖਿਡਾਰੀਆਂ ਦੀਆਂ ਭਾਵਨਾਵਾਂ ਦੇ ਹੜ੍ਹ, ਜਗਮਗਾਉਂਦੀ ਰੌਸ਼ਨੀ ਅਤੇ ਭਵਿੱਖ ਦੀਆਂ ਨਵੀਆਂ ਉਮੀਦਾਂ ਨਾਲ 21ਵੀਆਂ ਰਾਸ਼ਟਰਮੰਡਲ ਖੇਡਾਂ ਦੀ ਐਤਵਾਰ ਸ਼ਾਨਦਾਰ ਸਮਾਪਤੀ ਹੋ ਗਈ। ਗੋਲਡ ਕੋਸਟ 'ਚ ਖੇਡਾਂ ਦੇ ਸਫਲ ਆਯੋਜਨ ਤੋਂ ਬਾਅਦ ਖਿਡਾਰੀ ਇੰਗਲੈਂਡ ਦੇ ਬਰਮਿੰਘਮ 'ਚ 2022 'ਚ ਫਿਰ ਮਿਲਣ ਦੇ ਵਾਅਦੇ ਨਾਲ ਆਸਟਰੇਲੀਆ ਤੋਂ ਵਿਦਾ ਹੋ ਗਏ।


ਸਮਾਪਤੀ ਸਮਾਰੋਹ ਦੀ ਆਸਮਾਨ 'ਤੇ ਖੂਬਸੂਰਤ ਰੰਗ-ਬਿਰੰਗੀ ਆਤਿਸ਼ਬਾਜ਼ੀ ਨਾਲ ਸਮਾਪਤੀ ਹੋਈ। ਰਾਸ਼ਟਰਮੰਡਲ ਖੇਡ ਮਹਾਸੰਘ ਦੇ ਮੁਖੀ ਲੂਈਸ ਮਾਰਟਿਨ ਨੇ ਆਯੋਜਕਾਂ, ਵਾਲੰਟੀਅਰਜ਼, ਸਰਕਾਰ ਦੇ ਵੱਖ-ਵੱਖ ਪੱਧਰ ਦੇ ਅਧਿਕਾਰੀਆਂ, ਖਿਡਾਰੀਆਂ ਤੇ ਸਪਾਂਸਰਜ਼ ਦਾ ਇਨ੍ਹਾਂ ਖੇਡਾਂ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਤੇ ਫਿਰ ਅਗਲੇ ਮੇਜ਼ਬਾਨ ਨੂੰ ਝੰਡਾ ਸੌਂਪ ਦਿੱਤਾ।  ਇੰਗਲੈਂਡ ਦਾ ਸ਼ਹਿਰ ਬਰਮਿੰਘਮ ਅਗਲੀਆਂ ਖੇਡਾਂ ਦਾ ਮੇਜ਼ਬਾਨ ਹੈ। ਡਰਬਨ ਨੇ ਅਗਲੀਆਂ ਖੇਡਾਂ ਦੀ ਮੇਜ਼ਬਾਨੀ ਕਰਨੀ ਸੀ ਪਰ ਰਾਸ਼ਟਰਮੰਡਲ ਖੇਡ ਮਹਾਸੰਘ ਦੀ ਟੈਂਡਰ ਸਮਾਂ-ਸੀਮਾ ਪੂਰੀ ਨਾ ਕਰ ਸਕਣ ਕਾਰਨ ਡਰਬਨ ਤੋਂ ਇਹ ਖੇਡਾਂ ਖੋਹ ਕੇ ਬਰਮਿੰਘਮ ਨੂੰ ਦੇ ਦਿੱਤੀਆਂ ਗਈਆਂ।