ਚੰਗੇ ਨੰਬਰ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਪੂਰੀ ਨੀਂਦ : ਅਧਿਐਨ

12/04/2018 3:07:51 PM

ਵਾਸ਼ਿੰਗਟਨ(ਏਜੰਸੀ)— ਸਿਹਤਮੰਦ ਰਹਿਣ ਲਈ ਪੂਰੀ ਨੀਂਦ ਲੈਣੀ ਬਹੁਤ ਜ਼ਰੂਰੀ ਹੈ ਪਰ ਇਕ ਨਵੇਂ ਅਧਿਐਨ 'ਚ ਪਤਾ ਲੱਗਾ ਹੈ ਕਿ ਪ੍ਰੀਖਿਆ ਸਮੇਂ ਪੂਰੀ ਨੀਂਦ ਲੈਣ ਨਾਲ ਬੱਚਿਆਂ ਦੇ ਗ੍ਰੇਡ 'ਚ ਕਾਫੀ ਸੁਧਾਰ ਆਇਆ। ਅਮਰੀਕਾ ਦੇ ਬਾਇਲਰ ਯੂਨੀਵਰਸਿਟੀ ਦੇ ਮਾਹਿਰਾਂ ਨੇ ਵਿਦਿਆਰਥੀਆਂ ਨੂੰ 8 ਘੰਟਿਆਂ ਦੀ ਚੁਣੌਤੀ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ। ਇਸ 'ਚ ਉਨ੍ਹਾਂ ਨੂੰ ਪ੍ਰੀਖਿਆ ਦੇ ਹਫਤੇ 'ਚ 5 ਰਾਤਾਂ ਦੌਰਾਨ ਔਸਤਨ 8 ਘੰਟਿਆਂ ਦੀ ਨੀਂਦ ਪੂਰੀ ਕਰਨ 'ਤੇ ਕੁਝ ਵੱਧ ਨੰਬਰ ਆਏ।

ਅਧਿਐਨ 'ਚ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਚੁਣੌਤੀ ਨੂੰ ਪੂਰਾ ਕੀਤਾ, ਉਨ੍ਹਾਂ ਨੇ ਪ੍ਰੀਖਿਆ 'ਚ ਵਧੀਆ ਪ੍ਰਦਰਸ਼ਨ ਕੀਤਾ। ਬਾਇਲਰ ਯੂਨੀਵਰਸਿਟੀ ਦੇ ਮਾਈਕਲ ਸਕੂਲਿਨ ਕਹਿੰਦੇ ਹਨ,''ਚੰਗੀ ਨੀਂਦ ਲੈਣ ਨਾਲ ਪ੍ਰਕਿਰਿਆ 'ਚ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਸਗੋਂ ਮਦਦ ਮਿਲਦੀ ਹੈ। ਇਹ ਵਿਦਿਆਰਥੀਆਂ ਦੀ ਉਸ ਵਿਚਾਰਧਾਰਾ ਦੇ ਬਿਲਕੁਲ ਵਿਰੁੱਧ ਹੈ ਕਿ ਉਨ੍ਹਾਂ ਨੂੰ ਜਾਂ ਤਾਂ ਪੜ੍ਹਾਈ ਕੁਰਬਾਨ ਕਰਨੀ ਪਵੇਗੀ ਜਾਂ ਆਪਣੀ ਨੀਂਦ।''
ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਐਲਿਸ ਕਿੰਗ ਕਹਿੰਦੇ ਹਨ,'' ਵਿਦਿਆਰਥੀ ਇਹ ਜਾਣਦੇ ਹਨ ਕਿ ਸਕੂਲ ਦਾ ਕੰਮ ਕਰਨ ਲਈ ਨੀਂਦ ਕੁਰਬਾਨ ਕਰਨੀ ਠੀਕ ਨਹੀਂ ਹੈ ਪਰ ਉਹ ਮੰਨ ਲੈਂਦੇ ਹਨ ਕਿ ਉਨ੍ਹਾਂ ਕੋਲ ਕੋਈ ਬਦਲ ਨਹੀਂ ਹੈ।''