ਬੋਲ਼ਿਆਂ ਲਈ ਖੁਸ਼ਖਬਰੀ, ਨਵੀਂ ਦਵਾਈ ਨਾਲ ਬੋਲ਼ਾਪਣ ਹੋਵੇਗਾ ਠੀਕ

01/20/2018 1:08:22 AM

ਲੰਡਨ-ਕੋਈ 50 ਸਾਲਾਂ ਤੋਂ ਬੋਲ਼ੇ ਲੋਕ ਕੰਨਾਂ ਵਿਚ ਸੁਣਨ ਯੰਤਰ ਲਾ ਕੇ ਗੁਜ਼ਾਰਾ ਕਰ ਰਹੇ ਹਨ ਪਰ ਹੁਣ ਇਨ੍ਹਾਂ ਲਈ ਖੁਸ਼ਖਬਰੀ ਹੈ ਕਿ ਅਜਿਹੀ ਦਵਾਈ ਤਿਆਰ ਹੋ ਰਹੀ ਹੈ, ਜਿਸ ਨਾਲ ਸੁਣਨ ਯੰਤਰ ਦੀ ਲੋੜ ਨਹੀਂ ਪਵੇਗੀ। ਕਈ ਘੱਟ ਉਮਰ ਵਾਲੇ ਲੋਕਾਂ ਨੂੰ ਵੀ ਸੁਣਨ ਯੰਤਰ ਲਾਉਣ 'ਤੇ ਅਸਹਿ ਹੋਣਾ ਪੈਂਦਾ ਸੀ ਕਿਉਂਕਿ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਬੁੱਢੇ ਨਜ਼ਰ ਆਉਂਦੇ ਸਨ, ਹੁਣ ਅਜਿਹੀ ਹੀ ਸਥਿਤੀ ਤੋਂ ਮੁਕਤ ਹੋ ਜਾਣਗੇ।
ਵਿਗਿਆਨੀ ਅੱਜ-ਕਲ ਇਸ ਦਿਸ਼ਾ 'ਚ ਨਵੀਂ ਦਵਾਈ ਦਾ ਪ੍ਰੀਖਣ ਕਰਨ ਵਿਚ ਲੱਗੇ ਹੋਏ ਹਨ, ਜਿਸ ਨਾਲ ਬੋਲ਼ੇ ਸੁਣਨ ਯੰਤਰਾਂ ਤੋਂ ਮੁਕਤ ਹੋ ਜਾਣਗੇ। ਕਲੀਨੀਕਲੀ ਦੋ ਪ੍ਰੀਖਣ ਕੀਤੇ ਜਾ ਰਹੇ ਹਨ ਅਤੇ ਉਮੀਦ ਹੈ ਕਿ ਜਲਦੀ ਹੀ ਅਜਿਹੀ ਦਵਾਈ ਮਾਰਕੀਟ ਵਿਚ ਆਉਣ ਵਾਲੀ ਹੈ, ਜਿਸ ਨਾਲ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਯੂਨੀਵਰਸਿਟੀ ਕਾਲਜ ਲੰਡਨ ਦੇ ਈਅਰ ਇੰਸਟੀਚਿਊਟ ਦੇ ਵਿਗਿਆਨੀ ਗਾਮਾ ਸੀਕਰੀਟੇਸ ਨਾਂ ਦੀ ਦਵਾਈ ਟੀਕੇ ਨਾਲ ਭਰ ਕੇ ਲਾਉਣ 'ਤੇ 24 ਮਰੀਜ਼ਾਂ ਉਤੇ ਪ੍ਰੀਖਣ ਕੀਤਾ ਗਿਆ ਹੈ, ਜਿਨ੍ਹਾਂ ਦਾ ਬੋਲਾਪਣ ਬਹੁਤ ਹੱਦ ਤਕ ਘੱਟ ਗਿਆ ਹੈ। ਵਿਗਿਆਨੀ ਦਾ ਵਿਸ਼ਵਾਸ ਹੈ ਕਿ ਕੰਨਾਂ ਵਿਚ 'ਵਾਲ ਸੈੱਲਾਂ' ਦਾ ਵਾਧਾ ਹੋਵੇਗਾ, ਜਿਸ ਨਾਲ ਬੋਲ਼ਿਆਂ ਦੀ ਸੁਣਨ ਸ਼ਕਤੀ ਬਹਾਲ ਹੋ ਜਾਵੇਗੀ।