ਵੱਡੀ ਖ਼ਬਰ: ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਇੱਕੋ ਹੱਲੇ ਲੱਖਾਂ ਪ੍ਰਵਾਸੀ ਹੋਣਗੇ ਪੱਕੇ

09/30/2021 11:00:49 AM

ਆਕਲੈਂਡ (ਹਰਮੀਕ ਸਿੰਘ) - ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਮਾਈਗ੍ਰੈਂਟਸ ਨੂੰ ਅੱਜ ਇਕ ਵੱਡੀ ਰਾਹਤ ਦਿੰਦਿਆਂ “one of residency category - the resident visa 2021” ਦਾ ਐਲਾਨ ਕੀਤਾ ਹੈ, ਜਿਸ ਤਹਿਤ 165,000 ਕੱਚੇ ਮਾਈਗ੍ਰੈਂਟਸ ਦਾ ਨਿਊਜ਼ੀਲੈਂਡ ਵਿਚ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। 

ਇਹ ਵੀ ਪੜ੍ਹੋ: ਇਕਵਾਡੋਰ ਦੀ ਜੇਲ੍ਹ ’ਚ ਕੈਦੀਆਂ ਵਿਚਾਲੇ ਖ਼ੂਨੀ ਝੜਪ, 116 ਦੀ ਮੌਤ

ਇਸ ਅਨਾਊਸਮੈਂਟ ਤਹਿਤ ਬਹੁਤ ਸਾਰੇ ਭਾਰਤੀ ਅਤੇ ਖ਼ਾਸ ਤੌਰ 'ਤੇ ਪੰਜਾਬੀ, ਜੋ ਕਿ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੇ ਬੰਦ ਪਏ ਪੀ. ਆਰ. ਸਿਸਟਮ ਤੋਂ ਹਤਾਸ਼ ਹੋ ਗਏ ਸੀ ਅਤੇ ਕੇਨੈਡਾ ਵਰਗੇ ਮੁਲਕਾਂ ਦਾ ਰੁੱਖ ਕਰਨ ਲਈ ਮਜ਼ਬੂਰ ਹੋ ਗਏ ਸਨ। ਉਨ੍ਹਾਂ ਲਈ ਹੁਣ ਨਿਊਜ਼ੀਲੈਂਡ ਵਿਚ ਹੀ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਹਾਲਾਂਕਿ ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆਂ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ, ਉਨ੍ਹਾਂ 'ਤੇ ਇਹ ਰੂਲ ਲਾਗੂ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ। 

ਨਵੇਂ ਰੈਜੀਡੇਂਟ ਵੀਜ਼ੇ ਦੀਆਂ ਸ਼ਰਤਾਂ ਤਹਿਤ ਮੁੱਖ ਅਰਜ਼ੀ ਕਰਤਾ ਦੀ ਯੋਗਤਾ ਵਾਸਤੇ ਮਹੱਤਵਪੂਰਨ ਗੱਲਾਂ : -

  • 29 ਸਤੰਬਰ 2021 ਵਾਲੇ ਦਿਨ ਨਿਊਜ਼ੀਲੈਂਡ ਵਿਚ ਮੌਜੂਦ ਹੋਣਾ ਜ਼ਰੂਰੀ
  • ਨਿਊਜ਼ੀਲੈਂਡ 'ਚ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਰਿਹਾਇਸ਼ ਹੋਵੇ
  • ਜਾਂ ਘੱਟੋ-ਘੱਟ ਤਨਖਾਹ 27 ਡਾਲਰ ਪ੍ਰਤੀ ਘੰਟਾ ਦੀ ਦਰ 'ਤੇ ਜਾਂ
  • ਜਾਂ ਲੌਗ ਟਰਮ ਸਕਿਲ ਸ਼ੌਰਟੇਜ ਲਿਸਟ ਮੁਤਾਬਕ ਕੰਮ ਕਰ ਰਿਹਾ/ਰਹੀ ਹੋਵੇ
  • ਜਾਂ ਪੇਸ਼ਾਵਰ ਰਜਿਸਟਰੇਸ਼ਨ (ਜਿਵੇਂ ਟੀਚਿੰਗ,ਨਰਸਿੰਗ) ਦਾ ਪਾਤਰ ਹੋਵੇ
  • ਜਾਂ ਹੈੱਲਥ ਅਤੇ ਐਜੂਕੇਸ਼ਨ ਸੈਕਟਰ 'ਚ ਨੌਕਰੀ ਹੋਵੇ
  • ਜਾਂ ਪ੍ਰਾਇਮਰੀ ਇੰਡਸਟਰੀ (ਡੇਅਰੀ ,ਫਾਰਮਿੰਗ ਆਦਿ) ਦੇ ਵਿਸ਼ੇਸ਼ ਰੋਲ ਵਿਚ
  • ਜਿਹੜੇ ਵੀਜ਼ਾ ਧਾਰਕ ਨਿਊਜੀਲੈੰਡ ਵਿਚ critical workers ਦੇ ਤੌਰ 'ਤੇ 6 ਮਹੀਨੇ ਜਾਂ ਉਸ ਤੋਂ ਵਧੇਰੇ ਸਮੇਂ ਲਈ ਕੰਮ ਕਰ ਰਹੇ ਹੋਣ 31 ਜੁਲਾਈ 2022 ਤੱਕ।
  • ਵੀਜ਼ਾ ਧਾਰਕ ਆਪਣੇ ਪਾਰਟਨਰਜ਼ ਅਤੇ ਡਿਪੈਨਡਟਜ ਨੂੰ ਵੀ ਆਪਣੀ ਐਪਲੀਕੇਸ਼ਨ ਵਿਚ ਸ਼ਾਮਿਲ ਕਰ ਸਕਣਗੇ।
  • ਐਪਲੀਕੇਂਟਸ ਨੂੰ ਹੈੱਲਥ ਸਰਟੀਫਿਕੇਟ, ਪੁਲਸ ਕਲੀਅਰੈਂਸ, ਸਕਿਉਰਟੀ ਚੈੱਕ, ਗੁੱਡ ਕਰੈਕਟਰ ਵਰਗੇ ਮਾਪਦੰਡ ਪਹਿਲਾਂ ਵਾਗੂੰ ਹੀ ਪੂਰੇ ਕਰਨੇ ਪੈਣਗੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry