ਬ੍ਰਿਟਿਸ਼ ਲੋਕਾਂ ਲਈ ਖੁਸ਼ਖਬਰੀ, ਅਗਲੇ 3 ਮਹੀਨਿਆਂ 'ਚ ਆ ਸਕਦੀ ਹੈ ਕੋਰੋਨਾ ਵੈਕਸੀਨ

10/04/2020 3:52:09 AM

ਲੰਡਨ - ਬ੍ਰਿਟੇਨ ਵਿਚ ਕੋਵਿਡ-19 ਵੈਕਸੀਨ 3 ਮਹੀਨਿਆਂ ਦੇ ਅੰਦਰ ਵੱਡੀ ਗਿਣਤੀ ਵਿਚ ਉਪਲੱਬਧ ਕਰਾਈ ਜਾ ਸਕਦੀ ਹੈ। ਬ੍ਰਿਟੇਨ ਦੀ ਅੰਗ੍ਰੇਜ਼ੀ ਅਖਬਾਰ 'ਟਾਈਮਸ' ਨੇ ਸਰਕਾਰੀ ਸਾਇੰਸਦਾਨਾਂ ਦਾ ਹਵਾਲਾ ਦਿੰਦੇ ਹੋਏ ਇਸ ਰਿਪੋਰਟ ਨੂੰ ਪ੍ਰਕਾਸ਼ਿਤ ਕੀਤਾ ਹੈ। ਅਖਬਾਰ ਨੇ ਆਖਿਆ ਹੈ ਕਿ ਆਕਸਫੋਰਡ ਵੈਕਸੀਨ 'ਤੇ ਕੰਮ ਕਰ ਰਹੇ ਸਾਇੰਸਦਾਨਾਂ ਨੂੰ ਉਮੀਦ ਹੈ ਕਿ ਰੈਗੂਲੇਟਰ ਇਸ ਨੂੰ 2021 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮਨਜ਼ੂਰੀ ਦੇਣਗੇ।

ਰਿਪੋਰਟ ਮੁਤਾਬਕ, ਕੋਵਿਡ-19 ਟੀਕਾਕਰਣ ਪ੍ਰੋਗਰਾਮ ਤੋਂ ਜੇਕਰ ਬੱਚੇ ਬਾਹਰ ਰਹਿਣਗੇ ਤਾਂ ਇਸ ਨਾਲ ਉਸ ਤੋਂ ਵੀ ਬਹੁਤ ਤੇਜ਼ੀ ਨਾਲ ਟੀਕਾਕਰਣ ਲਾਉਣ ਦੀ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਟਾਈਮਸ ਨੇ ਇਹ ਵੀ ਆਖਿਆ ਕਿ ਸਿਹਤ ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਹਰੇਕ ਬਾਲਗ ਨੂੰ 6 ਮਹੀਨੇ ਦੇ ਅੰਦਰ ਵੈਕਸੀਨ ਦੀ ਇਕ ਖੁਰਾਕ ਮਿਲ ਸਕਦੀ ਹੈ। ਯੂਰਪੀ ਮੈਡੀਸਨ ਏਜੰਸੀ (ਈ. ਐੱਮ. ਏ.) ਨੇ ਵੀਰਵਾਰ ਨੂੰ ਆਖਿਆ ਕਿ ਉਸ ਨੇ ਮਿੱਥੇ ਸਮਏਂ ਵਿਚ ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਦੇ ਸੰਭਾਵਿਤ ਕੋਵਿਡ-19 ਵੈਕਸੀਨ ਦੇ ਅੰਕੜਿਆਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ, ਇਸ ਤਰ੍ਹਾਂ ਦੇ ਕਦਮਾਂ ਦਾ ਉਦੇਸ਼ ਵੈਕਸੀਨ ਦੇ ਖੇਤਰ ਵਿਚ ਕਿਸੇ ਵੀ ਇਜਾਜ਼ਤ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।

ਦੱਸ ਦਈਏ ਕਿ ਬ੍ਰਿਟੇਨ ਸਮੇਤ ਯੂਰਪ ਦੇ ਕਈ ਦੇਸ਼ਾਂ ਵਿਚ ਕੋਰੋਨਾ ਦੀ ਦੂਜੀ ਲਹਿਰ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਜਿਸ ਕਾਰਨ ਇਥੇ ਹਰ ਰੋਜ਼ ਵੱਡੀ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਟਲੀ ਵਰਗੇ ਮੁਲਕ ਨੇ 31 ਜਨਵਰੀ ਤੱਕ ਐਮਰਜੰਸੀ ਲਾਉਣ ਦਾ ਜ਼ਿਕਰ ਕੀਤਾ ਹੈ। ਉਥੇ ਹੀ ਫਰਾਂਸ ਵਿਚ ਪਾਬੰਦੀਆਂ ਵਿਚ ਛੋਟ ਦਿੱਤੇ ਜਾਣ ਤੋਂ ਬਾਅਦ ਕੋਰੋਨਾ ਮਾਮਲਿਆਂ ਵਿਚ ਵੱਡੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਬ੍ਰਿਟੇਨ ਵਿਚ ਹੁਣ ਤੱਕ ਕੋਰੋਨਾ ਦੇ 467,146 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 42,268 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਗੱਲ ਨਾਲ ਬ੍ਰਿਟਿਸ਼ ਵੈਕਸੀਨ (ਆਕਸਫੋਰਡ ਦੀ ਵੈਕਸੀਨ) ਦੀ ਸੰਭਾਵਨਾ ਵਧ ਜਾਂਦੀ ਹੈ, ਜਿਸ ਨੂੰ ਕੋਵਿਡ-19 ਖਿਲਾਫ ਇਕ ਸਫਲ ਵੈਕਸੀਨ ਦੀ ਦੌੜ ਦੇ ਅੱਗੇ ਨਿਕਲਣਾ ਮੰਨਿਆ ਜਾ ਰਿਹਾ ਹੈ। ਇਹ ਯੂਰਪ ਵਿਚ ਨਵੇਂ ਕੋਰੋਨਾਵਾਇਰਸ ਬੀਮਾਰੀ ਦੇ ਇਲਾਜ ਲਈ ਇਜਾਜ਼ਤ ਪਾਉਣ ਵਾਲੀ ਪਹਿਲੀ ਵੈਕਸੀਨ ਬਣੀ ਹੈ। ਜਿਹੜੀ ਬੀਮਾਰੀ ਦੁਨੀਆ ਭਰ ਵਿਚ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਕਾਰਣ ਬਣੀ ਹੈ। ਟਾਈਮਸ ਦੀ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਸਰਕਾਰ ਵੱਲੋਂ ਵਿਚਾਰਧੀਨ ਯੋਜਨਾਵਾਂ ਵਿਚ ਵੈਕਸੀਨ ਦੇ ਪ੍ਰਸਾਰ ਦੀ ਦੇਖ-ਰੇਖ ਲਈ ਸਿਹਤ ਕਰਮਚਾਰੀਆਂ ਦਾ ਇਕ ਬਹੁਤ ਵੱਡਾ ਸਮੂਹ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਡ੍ਰਾਈਵ-ਥਰੂ ਟੀਕਾਕਰਣ ਕੇਂਦਰਾਂ ਦੀ ਸਥਾਪਨਾ ਅਤੇ ਸੁਰੱਖਿਆ ਬਲਾਂ ਦੀ ਮਦਦ ਲਈ ਜਾਣ ਜਿਹੀਆਂ ਯੋਜਨਾਵਾਂ ਵੀ ਸ਼ਾਮਲ ਹਨ।


Khushdeep Jassi

Content Editor

Related News