ਲਾਹੌਰ ਦੇ ਡੇਰਾ ਸਾਹਿਬ ਗੁਰਦੁਆਰੇ ’ਚੋਂ ਸੋਨੇ ਦਾ ਛਤਰ ਚੋਰੀ, ਦੋ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਕੀਤੀ ਬਦਲੀ

03/11/2023 1:02:02 AM

ਇੰਟਰਨੈਸ਼ਨਲ ਡੈਸਕ (ਬਿਊਰੋ) : ਪਾਕਿਸਤਾਨ ਤੋਂ ਆਏ ਦਿਨ ਘੱਟਗਿਣਤੀ ਭਾਈਚਾਰਿਆਂ ’ਤੇ ਜ਼ੁਲਮ ਨੂੰ ਲੈ ਕੇ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਸਿੱਖ, ਹਿੰਦੂ ਤੇ ਈਸਾਈ ਭਾਈਚਾਰਿਆਂ ਨਾਲ ਸਬੰਧਿਤ ਧਾਰਮਿਕ ਅਸਥਾਨਾਂ ਦਾ ਸਹੀ ਤਰ੍ਹਾਂ ਨਾਲ ਰੱਖ-ਰਖਾਅ ਨਹੀਂ ਕੀਤਾ ਜਾਂਦਾ। ਇਸੇ ਦਰਮਿਆਨ ਲਾਹੌਰ ਸਥਿਤ ਗੁਰਦੁਆਰਾ ਡੇਰਾ ਸਾਹਿਬ ਦੀ ਇਕ ਤਾਜ਼ਾ ਘਟਨਾ ਸਾਹਮਣੇ ਆਈ ਹੈ। ਇਸ ਗੁਰਦੁਆਰਾ ਸਾਹਿਬ ’ਚੋਂ ਸੋਨੇ ਦਾ ਛਤਰ ਚੋਰੀ ਹੋ ਗਿਆ ਹੈ।

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਦੇ ਇਵੇਕਿਯੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਨੇ ਕਰਵਾਈ ਕਰਦਿਆਂ ਇਥੇ ਤਾਇਨਾਤ ਦੋ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੀ ਬਦਲੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਹ 2 ਤੋਲੇ ਦਾ ਸੋਨੇ ਦਾ ਛਤਰ ਸ਼ਰਧਾ ਭਾਵਨਾ ਨਾਲ ਤਰਨਤਰਨ ਤੋਂ ਆਈ ਸਿੱਖ ਸੰਗਤ ਵੱਲੋਂ ਅਮਰੀਕ ਸਿੰਘ ਪ੍ਰਧਾਨ ਨੂੰ ਭੇਟ ਕੀਤਾ ਗਿਆ ਸੀ। ਉਨ੍ਹਾਂ ਛਤਰ ਭੇਟ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਵੱਡੇ ਵਡੇਰੇ ਇਸ ਗੁਰਦੁਆਰਾ ਸਾਹਿਬ ’ਚ ਸੇਵਾ ਕਰਦੇ ਸਨ ਤਾਂ ਉਸ ਵੇਲੇ ਇਸ ਤਰ੍ਹਾਂ ਦਾ ਸੋਨੇ ਦਾ ਛਤਰ ਅੱਗੇ-ਪਿੱਛੇ ਹੋ ਗਿਆ ਸੀ, ਜਿਸ ’ਤੇ ਅਸੀਂ ਸ਼ਰਧਾ ਭਾਵਨਾ ਨਾਲ ਇਹ ਛਤਰ ਬਣਾ ਕੇ ਲੈ ਕੇ ਆਏ ਹਾਂ।

Manoj

This news is Content Editor Manoj