ਖਤਰੇ ਨਾਲ ਨਜਿੱਠ ਰਹੇ ਪੱਤਰਕਾਰਾਂ ਦੀ ਲਿਸਟ ਜਾਰੀ ਕਰੇਗਾ ਗਲੋਬਲ ਨਿਊਜ਼ ਇੰਸਟੀਚਿਊਟ

03/15/2019 10:24:57 PM

ਵਾਸ਼ਿੰਗਟਨ - ਗਲੋਬਲ ਨਿਊਜ਼ ਇੰਸਟੀਚਿਊਟ ਸਮੀਕਰਨ ਦੀ ਆਜ਼ਾਦੀ ਦੀ ਪਹਿਲ ਦੇ ਤਹਿਤ ਦੁਨੀਆ ਭਰ ਦੇ ਉਨ੍ਹਾਂ ਪੱਤਰਕਾਰਾਂ ਦੀ ਲਿਸਟ ਜਾਰੀ ਕਰਨ ਜਾ ਰਹੀ ਹੈ ਜੋ ਆਪਣੇ ਦੌਰਾਨ ਸਭ ਤੋਂ ਜ਼ਿਆਦਾ ਖਤਰੇ ਦਾ ਸਾਹਮਣਾ ਕਰਦੇ ਹਨ। ਇਨ੍ਹਾਂ ਸਮਾਚਾਰ ਸੰਸਥਾਨਾਂ 'ਚ ਅਮਰੀਕੀ ਏਜੰਸੀ ਐਸੋਸੀਏਟਿਡ ਪ੍ਰੈੱਸ, ਬ੍ਰਿਟਿਸ਼ ਅਖਬਾਰ ਫਾਇਨੈਂਸ਼ਲ ਟਾਈਮਜ਼ ਅਤੇ ਬ੍ਰਿਟਿਸ਼ ਏਜੰਸੀ ਰਾਇਟਰਸ ਵੀ ਸ਼ਾਮਲ ਹੈ।
'ਵਨ ਫ੍ਰੀ ਪ੍ਰੈੱਸ ਕੋ-ਅਲਿਸ਼ਨ' ਦੇ ਮੈਂਬਰ ਅਜਿਹੇ ਪੱਤਰਕਾਰਾਂ ਦੀ '10 ਸਭ ਤੋਂ ਜ਼ਿਆਦਾ ਜ਼ਰੂਰੀ' ਦੀ ਲਿਸਟ ਜਾਰੀ ਕਰਨਗੇ, ਜਿਨ੍ਹਾਂ ਨੂੰ ਜੇਲ 'ਚ ਕੈਦ ਕੀਤਾ ਗਿਆ ਜਾਂ ਜਿਨ੍ਹਾਂ ਨੂੰ ਉਨ੍ਹਾਂ ਦੇ ਕੰਮ ਨੂੰ ਲੈ ਕੇ ਧਮਕੀ ਦਿੱਤੀ ਗਈ ਜਾਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਸਮੂਹ ਨੇ ਕਿਹਾ ਕਿ ਉਸ ਦਾ ਮਿਸ਼ਨ ਸੱਚ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਲਈ ਖੜ੍ਹੇ ਹੋਣ ਦੇ ਲਿਹਾਜ਼ ਨਾਲ ਆਪਣੇ ਮੈਂਬਰਾਂ ਦੇ ਸਮਰਥਨ ਨੂੰ ਲਾਮਬੰਦ (ਗਤੀਸ਼ੀਲ) ਕਰਨਾ ਹੈ।
ਇਸ ਯਤਨ ਦੇ ਤਹਿਤ ਪੱਤਰਕਾਰਾਂ ਦੀ ਪਹਿਲੀ ਲਿਸਟ 'ਚ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦਾ ਵੀ ਨਾਮ ਹੈ, ਜਿਨ੍ਹਾਂ ਦੀ ਇਸਤਾਨਬੁਲ 'ਚ ਸਾਊਦੀ ਅਰਬ ਦੇ ਦੂਤਘਰ 'ਚ ਅਕਤੂਬਰ 2018 'ਚ ਹੱਤਿਆ ਕਰ ਦਿੱਤੀ ਗਈ ਸੀ। ਇਸ 'ਚ ਵੈੱਬਸਾਈਟ ਰੈਪਲਰ ਦੀ ਸੰਸਥਾਪਕ ਮਾਰੀਆ ਰੇਸਾ ਦਾ ਵੀ ਨਾਂ ਹੈ ਜਿਸ ਨੂੰ ਫਿਲੀਪੀਂਸ 'ਚ ਗ੍ਰਿਫਤਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਕਾਨੂੰਨੀ ਧਮਕੀਆਂ ਵੀ ਮਿਲੀਆਂ। ਇਨ੍ਹਾਂ ਜਿਹੇ ਅਜਿਹੇ ਕਈ ਨਾਂ ਹਨ ਜਿਨ੍ਹਾਂ 'ਤੇ ਰਿਪੋਰਟਿੰਗ ਦੌਰਾਨ ਜਾਂ ਤਾਂ ਹਮਲਾ ਕੀਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਧਮਕੀ ਦਿੱਤੀ ਗਈ।

Khushdeep Jassi

This news is Content Editor Khushdeep Jassi