ਕੋਰੋਨਾ ਟੀਕੇ ਦੇ ਪ੍ਰਯੋਗ ਲਈ ਗਲਾਸਗੋ ''ਚ 250 ਵਲੰਟੀਅਰਾਂ ਦੀ ਜ਼ਰੂਰਤ

05/24/2020 6:55:24 AM

ਲੰਡਨ, (ਰਾਜਵੀਰ ਸਮਰਾ)- ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਅਪ੍ਰੈਲ ਮਹੀਨੇ ਵਿਚ ਕਰੋਨਾ ਵਾਇਰਸ ਦਵਾਈ ਤਿਆਰ ਕੀਤੀ ਸੀ, ਜਿਸ ਦਾ 1000 ਤੋਂ ਵੱਧ ਮਨੁੱਖਾਂ 'ਤੇ ਪਹਿਲੇ ਪੜਾਅ ਦਾ ਪ੍ਰਯੋਗ ਚੱਲ ਰਿਹਾ ਹੈ। ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਦੂਜੇ ਤੇ ਤੀਜੇ ਪੜਾਅ ਦੇ ਪ੍ਰਯੋਗ ਲਈ 10,260 ਵਲੰਟੀਅਰਾਂ ਦੀ ਜ਼ਰੂਰਤ ਹੈ ਤੇ ਇਹ ਪ੍ਰਯੋਗ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾਵੇਗਾ, ਇਸੇ ਤਹਿਤ ਗਲਾਸਗੋ ਯੂਨੀਵਰਸਿਟੀ ਤੇ ਸਿਹਤ ਵਿਭਾਗ ਗਲਾਸਗੋ ਵਲੋਂ ਸਾਂਝੇ ਤੌਰ 'ਤੇ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਲਈ 250 ਵਲੰਟੀਅਰਾਂ ਤੋਂ ਸੇਵਾਵਾਂ ਮੰਗੀਆਂ ਗਈਆਂ ਹਨ। 

ਵਲੰਟੀਅਰਾਂ ਦੀ ਉਮਰ 18 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਪੂਰੀ ਤਰ੍ਹਾਂ ਤੰਦਰੁਸਤ ਹੋਣੇ ਚਾਹੀਦੇ ਹਨ, ਵਲੰਟੀਅਰਾਂ ਨੂੰ ਪਹਿਲਾਂ ਕਦੇ ਵੀ ਕੋਰੋਨਾ ਵਾਇਰਸ ਦੀ ਸ਼ਿਕਾਇਤ ਨਾ ਹੋਈ ਹੋਵੇ। ਇਹ ਟੈਸਟ ਦੋ ਹਫ਼ਤਿਆਂ ਤੱਕ ਸ਼ੁਰੂ ਹੋ ਜਾਣਗੇ ਤੇ ਹਰ ਇਕ ਵਲੰਟੀਅਰ ਨੂੰ ਦਵਾਈ ਦੀਆਂ ਇਕ ਤੋਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ ਤੇ ਇਸ ਦੀ ਦਵਾਈ ਬਣਾਉਣ ਲਈ ਕਈ ਦੇਸ਼ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। 


Lalita Mam

Content Editor

Related News