ਗਲਾਸਗੋ ਹਵਾਈ ਅੱਡੇ ਦਾ ਕੋਵਿਡ ਟੈਸਟ ਸੈਂਟਰ ਵੀ ਕੋਰੋਨਾ ਦੀ ਲਪੇਟ ''ਚ

10/11/2020 6:09:21 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਏਅਰਪੋਰਟ ਟੈਸਟਿੰਗ ਸੈਂਟਰ ਵਿਚ ਵੀ ਕੋਰੋਨਾ ਵਾਇਰਸ ਨੇ ਆਪਣੀ ਹਾਜ਼ਰੀ ਲਗਵਾ ਦਿੱਤੀ ਹੈ। ਗਲਾਸਗੋ ਹਵਾਈ ਅੱਡੇ 'ਤੇ ਇਸ ਮਹਾਮਾਰੀ ਦੇ ਲਾਗ ਦੀ ਪਛਾਣ ਕਰਨ ਵਾਲੇ ਟੈਸਟਿੰਗ ਕੇਂਦਰ ਦੇ ਇਕ ਕਰਮਚਾਰੀ ਨੂੰ ਕੋਵਿਡ-19 ਲਈ ਪਾਜ਼ੀਟਿਵਟੈਸਟ ਕਰਨ ਤੋਂ ਬਾਅਦ ਇਕਾਂਤਵਾਸ ਲਈ ਘਰ ਭੇਜਿਆ ਗਿਆ ਹੈ।

ਇਸ ਤੋਂ ਇਲਾਵਾ ਉੱਥੇ ਕਿਸੇ ਹੋਰ ਨੂੰ ਘਰ ਨਹੀਂ ਭੇਜਿਆ ਗਿਆ ਹੈ। ਯੂ. ਕੇ. ਸਰਕਾਰ ਦੇ ਸਿਹਤ ਅਤੇ ਸਮਾਜਕ ਦੇਖਭਾਲ ਵਿਭਾਗ ਨੇ ਇਸ ਦੀ ਜਾਂਚ ਕੀਤੀ ਅਤੇ ਕਾਮੇ ਦੀ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ । ਇਸ ਸੰਸਥਾ ਦੇ ਇਕ ਬੁਲਾਰੇ ਮੁਤਾਬਕ ਇਸ ਸੈਂਟਰ 'ਤੇ ਵਾਇਰਸ ਤੋਂ ਬਚਾਅ ਲਈ ਸੁਰੱਖਿਆ ਦੇ ਉਪਕਰਣਾਂ ਦੀ ਵਰਤੋਂ ਸਮੇਤ ਸਾਫ ਸਫਾਈ ਦੇ ਸਾਧਨ ਵੀ ਉਪਲਬਧ ਕਰਵਾਏ ਗਏ ਹਨ।
 

Sanjeev

This news is Content Editor Sanjeev