ਗਲਾਸਗੋ : ਕੋਪ 26 ਦੌਰਾਨ ਇਕ ਦਿਨ ’ਚ ਹੋ ਸਕਦੀਆਂ ਹਨ 150 ਤੋਂ 300 ਤੱਕ ਗ੍ਰਿਫ਼ਤਾਰੀਆਂ

10/18/2021 3:27:07 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਜਿਉਂ-ਜਿਉਂ ਕੋਪ 26 ਜਲਵਾਯੂ ਸੰਮੇਲਨ ਦੇ ਸ਼ੁਰੂ ਹੋਣ ਦੇ ਦਿਨ ਨੇੜੇ ਆ ਰਹੇ ਹਨ, ਤਿਉਂ ਤਿਉਂ ਸਕਾਟਲੈਂਡ ਪੁਲਸ ਵੱਲੋਂ ਕਿਸੇ ਗੜਬੜੀ ਤੋਂ ਬਚਾਅ ਲਈ ਆਪਣੀਆਂ ਰਣਨੀਤਕ ਕਾਰਵਾਈਆਂ ’ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ। ਗਲਾਸਗੋ ’ਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਪੁਲਸ ਦੀਆਂ ਰਿਪੋਰਟਾਂ ਅਨੁਸਾਰ ਇਕ ਦਿਨ ’ਚ 150 ਤੋਂ 300 ਤੱਕ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਸੰਮੇਲਨ ਦੌਰਾਨ ਗਲਾਸਗੋ ’ਚ 10,000 ਤੋਂ ਵੱਧ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾਵੇਗਾ ਕਿਉਂਕਿ ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨਾਲ ਸੰਭਾਵਿਤ ਟਕਰਾਅ ਹੋ ਸਕਦੇ ਹਨ।

ਕੋਪ 26 ਸੰਮੇਲਨ 31 ਅਕਤੂਬਰ ਤੋਂ 12 ਨਵੰਬਰ ਤੱਕ ਗਲਾਸਗੋ ’ਚ ਹੋ ਰਿਹਾ ਹੈ ਤੇ ਇਸ ਵਿਚ ਵਿਸ਼ਵ ਦੇ ਨੇਤਾਵਾਂ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹੋਣਗੇ। ਇਸ ਦੌਰਾਨ 6 ਨਵੰਬਰ ਨੂੰ ਇਕ ਪ੍ਰਦਰਸ਼ਨ ’ਚ 150,000 ਪ੍ਰਦਰਸ਼ਨਕਾਰੀਆਂ ਦੀ ਵੀ ਗਲਾਸਗੋ ਦੀਆਂ ਸੜਕਾਂ ’ਤੇ ਉਤਰਨ ਦੀ ਉਮੀਦ ਕੀਤੀ ਜਾ ਰਹੀ ਹੈ, ਜਿਸ ਕਰਕੇ ਸੀਨੀਅਰ ਪੁਲਸ ਅਧਿਕਾਰੀ ਪ੍ਰਤੀ ਦਿਨ 150 ਤੋਂ 300 ਵਾਧੂ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਪ੍ਰਗਟ ਕਰ ਰਹੇ ਹਨ।

Manoj

This news is Content Editor Manoj