ਗਲਾਸਗੋ ਅਤੇ ਕਲਾਈਡ ਦੇ ਸੱਤ ਸਕੂਲ ਆਏ ਕੋਰੋਨਾਵਾਇਰਸ ਦੀ ਲਪੇਟ ''ਚ

09/09/2020 6:20:41 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਰੋਨਾਵਾਇਰਸ ਦੇ ਲਾਗ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਗੋਂ ਤਾਲਾਬੰਦੀ ਨਿਯਮਾਂ ਵਿੱਚ ਮਿਲੀ ਢਿੱਲ ਤੋਂ ਬਾਅਦ ਇਹ ਹੋਰ ਤੇਜ਼ ਹੋ ਗਿਆ ਹੈ। ਹੁਣ ਗ੍ਰੇਟਰ ਗਲਾਸਗੋ ਅਤੇ ਕਲਾਈਡ ਵਿਚ ਵੀ ਸੱਤ ਸਕੂਲ ਕੋਵਿਡ-19 ਨਾਲ ਪ੍ਰਭਾਵਿਤ ਹੋਏ ਹਨ। ਐਨ.ਐਚ.ਐਸ. ਦੇ ਮੁਖੀਆਂ ਨੇ ਬੀਤੀ ਰਾਤ ਘੋਸ਼ਣਾ ਕੀਤੀ ਕਿ ਗਲਾਸਗੋ ਦੇ ਚਾਰ, ਇੱਕ ਪੂਰਬੀ ਡੰਬਰਟਨਸ਼ਾਇਰ ਵਿੱਚ, ਇੱਕ ਪੱਛਮੀ ਡੰਬਰਟਨਸ਼ਾਇਰ, ਇੱਕ ਕਲਾਈਡ ਅਤੇ ਇੱਕ ਹੋਰ ਪੂਰਬੀ ਰੇਨਫਰੂਸ਼ਾਇਰ ਦੇ ਸਕੂਲਾਂ ਵਿੱਚ ਸਕਾਰਾਤਮਕ ਕੇਸਾਂ ਦੀ ਸ਼ਨਾਖਤ ਹੋਈ ਹੈ। 

ਪੜ੍ਹੋ ਇਹ ਅਹਿਮ ਖਬਰ- ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੋਏ ਡੋਨਾਲਡ ਟਰੰਪ

ਇਸ ਸਮੇਂ ਕੋਰੋਨਾ ਪ੍ਰਭਾਵਿਤ ਸਕੂਲਾਂ ਜਿਵੇ ਕਿ ਸੇਂਟ ਥਾਮਸ ਐਕਕਿਨਸ ਸੈਕੰਡਰੀ ਸਕੂਲ, ਹੋਲੀਰੂਡ ਸੈਕੰਡਰੀ ਸਕੂਲ, ਕੈਲਡਰਕਿਲਟ ਪ੍ਰਾਇਮਰੀ ਸਕੂਲ, ਲੈਂਜ਼ੀ ਅਕੈਡਮੀ, ਕਰੂਕਫਰ ਪ੍ਰਾਇਮਰੀ ਸਕੂਲ ਅਤੇ ਸੇਂਟ ਪੀਟਰ ਅਪੋਸਟਲ ਹਾਈ ਸਕੂਲ ਵਿਖੇ ਸੰਪਰਕ ਟਰੇਸਿੰਗ ਕੀਤੀ ਜਾ ਰਹੀ ਹੈ।ਐਨ.ਐਚ.ਐਸ. ਦੇ ਇਕ ਬੁਲਾਰੇ ਮੁਤਾਬਕ, ਫਿਲਹਾਲ ਸਕੂਲਾਂ ਅੰਦਰ ਅੰਦਰੂਨੀ ਸੰਚਾਰ ਦਾ ਕੋਈ ਸਬੂਤ ਨਹੀਂ ਹੈ ਪਰ ਸਕਾਰਾਤਮਕ ਮਾਮਲੇ ਜ਼ਰੂਰ ਹਨ। ਲਾਗ ਨਾਲ ਪ੍ਰਭਾਵਿਤ ਵਿਅਕਤੀਆਂ ਤੋਂ ਇਲਾਵਾ, ਹੋਰ ਸਾਰੇ ਸਟਾਫ ਅਤੇ ਵਿਦਿਆਰਥੀ ਆਮ ਵਾਂਗ ਸਕੂਲ ਆਉਣਾ ਜਾਰੀ ਰੱਖ ਸਕਦੇ ਹਨ। ਇਹਨਾਂ ਖੇਤਰਾਂ ਵਿੱਚ ਕੋਵਿਡ-19 ਨਾਲ ਪ੍ਰਭਾਵਿਤ ਲੋਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਜਾ ਰਿਹਾ ਹੈ।


Vandana

Content Editor

Related News