ਪਾਣੀ ਅੰਦਰ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨਾ ਪਿਆ ਮਹਿੰਗਾ, ਪ੍ਰੇਮੀ ਦੀ ਡੁੱਬਣ ਕਾਰਨ ਹੋਈ ਮੌਤ (ਵੀਡੀਓ)

09/23/2019 4:59:46 PM

ਵਾਸ਼ਿੰਗਟਨ (ਏਜੰਸੀ)- ਪਾਣੀ ਅੰਦਰ ਪ੍ਰੇਮਿਕਾ ਨੂੰ ਪ੍ਰਪੋਜ਼ ਕਰਨ ਵਾਲੇ ਇਕ ਬੁਆਏਫ੍ਰੈਂਡ ਦੀ ਡੁੱਬਣ ਕਾਰਨ ਮੌਤ ਹੋ ਗਈ। ਅਮਰੀਕਾ ਦੇ ਲੁਈਜ਼ਿਆਨਾ ਦੇ ਰਹਿਣ ਵਾਲੇ ਜੋੜੇ ਤੰਜ਼ਾਨੀਆ ਵਿਚ ਛੁੱਟੀ ਮਨਾਉਣ ਗਏ ਸਨ, ਜਿਸ ਦੌਰਾਨ ਹਾਦਸਾ ਹੋਇਆ, ਪ੍ਰੇਮਿਕਾ ਕੇਨੇਸ਼ਾ ਐਂਟੋਇਨ ਨੇ ਫੇਸਬੁੱਕ 'ਤੇ ਘਟਨਾ ਬਾਰੇ ਲਿਖਿਆ ਅਤੇ ਵੀਡੀਓ ਸ਼ੇਅਰ ਕੀਤੀ।

ਕੇਨੇਸ਼ਾ ਨੇ ਲਿਖਿਆ ਬੁਆਏਫ੍ਰੈਂਡ ਸਟੀਵਨ ਵੀਬਰ ਨੇ ਪਾਣੀ ਅੰਦਰ ਮੈਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਸਟੀਵਨ ਦੇ ਵਿਚਾਰ ਬਿਆਨ ਕਰਨ ਲਈ ਮੇਰੇ ਕੋਲ ਭਰਪੂਰ ਸ਼ਬਦ ਨਹੀਂ ਹਨ। ਗਰਲਫ੍ਰੈਂਡ ਨੇ ਸਟੀਵਨ ਬਾਰੇ ਲਿਖਿਆ ਤੁਸੀਂ ਡੂੰਘੇ ਪਾਣੀ ਤੋਂ ਕਦੇ ਬਾਹਰ ਨਹੀਂ ਆਏ। ਤੁਸੀਂ ਵਿਆਹ ਦੇ ਪ੍ਰਪੋਜ਼ 'ਤੇ ਮੇਰਾ ਜਵਾਬ ਵੀ ਨਹੀਂ ਸੁਣਿਆ। ਹਾਂ, ਹਾਂ। ਲੱਖਾਂ ਵਾਰ ਹਾਂ ਮੈਂ ਤੁਹਾਡੇ ਨਾਲ ਵਿਆਹ ਕਰਾਂਗੀ।

ਕੇਨੇਸ਼ਾ ਦੀਆਂ ਸ਼ੇਅਰ ਕੀਤੀਆਂ ਗਈਆਂ ਵੀਡੀਓ ਵਿਚ ਦਿਖਾਈ ਦਿੰਦਾ ਹੈ ਕਿ ਉਨ੍ਹਾਂ ਦਾ ਬੁਆਏਫ੍ਰੈਂਡ ਪਾਣੀ ਅੰਦਰ ਇਕ ਪੇਪਰ ਦਿਖਾਉਂਦਾ ਹੈ ਜਿਸ 'ਤੇ ਹੱਥ ਨਾਲ ਲਿਖਿਆ ਹੋਇਆ ਹੈ। ਬੁਆਏਫ੍ਰੈਂਡ ਸਟੀਵਨ ਵੀਬਰ ਨੇ ਕੇਨੇਸ਼ਾ ਨੂੰ ਦਿਖਾਉਣ ਲਈ ਪੇਪਰ 'ਤੇ ਵਿਆਹ ਦਾ ਪ੍ਰਪੋਜ਼ ਸੀ। ਸਟੀਵਨ ਕੇਨੇਸ਼ਾ ਲਈ ਅੰਡਰਵਾਟਰ ਹੀ ਇਕ ਰਿੰਗ ਵੀ ਲੈ ਗਏ ਸਨ। ਉਨ੍ਹਾਂ ਨੇ ਪਾਣੀ ਅੰਦਰ ਹੀ ਰਿੰਗ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਕੇਨੇਸ਼ਾ ਨੇ ਲਿਖਿਆ ਤੁਸੀਂ ਪਰਫੈਕਟ ਪ੍ਰੇਮੀ ਸੀ ਮੈਂ ਤੁਹਾਨੂੰ ਅਗਲੀ ਜ਼ਿੰਦਗੀ ਵਿਚ ਭਾਲ ਲਵਾਂਗੀ ਅਤੇ ਵਿਆਹ ਕਰਾਂਗੀ।

Sunny Mehra

This news is Content Editor Sunny Mehra