ਜ਼ਹਿਰੀਲੀਆਂ ਮੱਖੀਆਂ ਨੇ ਬੱਚੀ ਦੇ ਮਾਰੇ 300 ਡੰਗ, ਹਾਲਤ ਗੰਭੀਰ

04/24/2019 1:09:24 PM

ਕੈਨਬਰਾ— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ 11 ਅਪ੍ਰੈਲ ਨੂੰ ਇਕ ਬੱਚੀ ਖੇਡ ਰਹੀ ਸੀ ਕਿ ਅਚਾਨਕ ਉਹ ਜ਼ਹਿਰੀਲੀਆਂ ਮੱਖੀਆਂ ਦੇ ਛੱਤੇ 'ਤੇ ਡਿੱਗ ਗਈ ਅਤੇ ਇਸ ਸਮੇਂ ਉਸ ਦੀ ਹਾਲਤ ਗੰਭੀਰ ਹੈ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਸਰੀਰ 'ਤੇ ਜ਼ਹਿਰੀਲੀਆਂ ਮੱਖੀਆਂ ਦੇ 300 ਡੰਗ ਵੱਜਣ ਦੇ ਨਿਸ਼ਾਨ ਹਨ। ਈਵ ਕਲਾਰਕ ਨਾਂ ਦੀ ਇਹ ਬੱਚੀ ਇਸ ਸਮੇਂ ਹਸਪਤਾਲ 'ਚ ਹੈ ਅਤੇ ਉਸ ਦਾ ਪਰਿਵਾਰ ਚਿੰਤਾ 'ਚ  ਹੈ। ਬੱਚੀ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਉਸ ਦੇ ਇਕ ਜ਼ਹਿਰੀਲੀ ਮੱਖੀ ਲੜੀ ਤੇ ਫਿਰ ਕਈਆਂ ਨੇ ਉਸ 'ਤੇ ਹਮਲਾ ਕਰ ਦਿੱਤਾ।

ਬੱਚੀ ਉੱਚੀ-ਉੱਚੀ ਰੌਣ ਅਤੇ ਚੀਕਣ ਲੱਗ ਗਈ। ਬੱਚੀ ਦਾ ਪਿਤਾ ਉਸੇ ਸਮੇਂ ਉਸ ਨੂੰ ਹਸਪਤਾਲ ਲੈ ਕੇ ਗਿਆ। ਡਾਕਟਰਾਂ ਨੇ ਉਸ ਦੇ ਸਰੀਰ ਤੋਂ ਜ਼ਹਿਰੀਲੀਆਂ ਮੱਖੀਆਂ ਉਤਾਰਨ ਲਈ ਦਵਾਈ ਲਗਾਈ ਅਤੇ ਬੱਚੀ ਨੂੰ ਆਈ. ਸੀ. ਯੂ. 'ਚ ਭਰਤੀ ਕੀਤਾ। ਉਨ੍ਹਾਂ ਦੱਸਿਆ ਕਿ ਨਰਸਾਂ ਨੂੰ ਵੀ ਬੱਚੀ ਦੇ ਸਰੀਰ ਅਤੇ ਵਾਲਾਂ ਨਾਲ ਲੱਗੀਆਂ ਮੱਖੀਆਂ ਉਤਾਰਨ 'ਚ ਸਮਾਂ ਲੱਗਾ।

ਡਾਕਟਰਾਂ ਨੇ ਦੱਸਿਆ ਕਿ ਬੱਚੀ ਅੰਦਰ ਭੂਰੇ ਸੱਪ ਦੇ ਡੰਗ ਜਿੰਨਾ ਜ਼ਹਿਰ ਭਰ ਗਿਆ ਹੈ। ਉਸ ਨੇ ਕਿਹਾ ਕਿ ਉਸ ਦੀ ਬੱਚੀ ਇਸ ਸਮੇਂ ਬਹੁਤ ਦਰਦ 'ਚ ਹੈ ਅਤੇ ਉਹ ਉਸ ਨੂੰ ਗੁਆਉਣਾ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਉਹ ਸਭ ਨੂੰ ਇਹ ਹੀ ਸਲਾਹ ਦਿੰਦੇ ਹਨ ਕਿ ਆਪਣੇ ਬੱਚਿਆਂ ਖੁੱਲ੍ਹੀ ਜਗ੍ਹਾ 'ਤੇ ਖੇਡਣ ਲਈ ਭੇਜਣ ਸਮੇਂ ਉਹ ਵਧੇਰੇ ਧਿਆਨ ਰੱਖਣ।