ਲਾਕਡਾਊਨ ਦੌਰਾਨ ਖੇਡਦੇ ਹੋਏ ਕੁੜੀ ਵਾਸ਼ਿੰਗ ਮਸ਼ੀਨ ''ਚ ਫਸੀ, ਪਾਈਆਂ ਪਰਿਵਾਰ ਨੂੰ ਭਾਜੜਾਂ

04/23/2020 1:00:21 PM

ਵਰਜੀਨੀਆ- ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੌਰਾਨ ਲੋਕ ਘਰਾਂ ਵਿਚ ਹੀ ਟਾਈਮ ਪਾਸ ਕਰਨ ਦੇ ਵੱਖ-ਵੱਖ ਤਰੀਕੇ ਲੱਭ ਰਹੇ ਹਨ। ਕੁਝ ਲੋਕ ਵਰਕਆਊਟ ਕਰ ਰਹੇ ਹਨ ਤੇ ਕਈ ਰਸੋਈ ਵਿਚ ਆਪਣਾ ਹੱਥ ਅਜਮਾ ਰਹੇ ਹਨ। ਅਮਰੀਕਾ ਦੇ ਵਰਜੀਨੀਆ ਵਿਚ ਇਕ ਕੁੜੀ ਆਪਣੇ ਭੈਣ-ਭਰਾ ਨਾਲ ਲੁਕਣ-ਮੀਚੀ ਖੇਡ ਰਹੀ ਸੀ ਤੇ ਉਹ ਵਾਸ਼ਿੰਗ ਮਸ਼ੀਨ ਵਿਚ ਲੁਕ ਗਈ ਤੇ ਇੱਥੇ ਹੀ ਫਸ ਗਈ। ਪਰਿਵਾਰ ਨੂੰ ਭਾਜੜਾਂ ਪੈ ਗਈਆਂ ਤੇ ਉਨ੍ਹਾਂ ਨੂੰ ਰੈਸਕਿਊ ਟੀਮ ਦੀ ਮਦਦ ਲੈਣੀ ਪਈ।

ਅਮਾਰੀ ਡੈਂਸੀ ਨਾਂ ਦੀ ਇਸ ਕੁੜੀ ਦੀ ਉਮਰ 18 ਸਾਲ ਹੈ। ਉਹ ਆਪਣੇ ਭੈਣ-ਭਰਾ ਨਾਲ ਖੇਡ ਰਹੀ ਸੀ ਤੇ ਮਸ਼ੀਨ ਵਿਚ ਫਸ ਗਈ। ਪਰਿਵਾਰ ਨੇ ਕਾਫੀ ਕੋਸ਼ਿਸ਼ ਕੀਤੀ ਕਿ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ ਪਰ ਉਹ ਅਸਫਲ ਰਹੇ। ਇਸ ਮਗਰੋਂ ਪਰਿਵਾਰ ਨੂੰ ਰੈਸਕਿਊ ਟੀਮ ਦੀ ਮਦਦ ਲੈਣੀ ਪਈ। ਉਨ੍ਹਾਂ ਨੇ ਕੁੜੀ ਨੂੰ ਬਾਹਰ ਕੱਢਿਆ। 

ਕੁੜੀ ਨੇ ਦੱਸਿਆ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਹ ਸ਼ਾਇਦ ਕਦੇ ਬਾਹਰ ਹੀ ਨਹੀਂ ਨਿਕਲ ਸਕੇਗੀ। ਉਹ ਕਾਫੀ ਡਰ ਗਈ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਉਂਝ ਉਹ ਬਹੁਤ ਘੱਟ ਖੇਡਦੀ ਹੈ ਪਰ ਇਸ ਵਾਰ ਦੀ ਉਸ ਦੀ ਖੇਡ ਯਾਦਗਾਰ ਹੀ ਬਣ ਗਈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 8 ਲੱਖ ਤੋਂ ਵੱਧ ਹੈ ਤੇ ਇੱਥੇ 46 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੀ ਸਭ ਤੋਂ ਵੱਧ ਮਾਰ ਅਮਰੀਕਾ ਹੀ ਝੱਲ ਰਿਹਾ ਹੈ। 

Lalita Mam

This news is Content Editor Lalita Mam