ਕੁੜੀ ਸਮਝ ਕੇ ਜਿਸ ਨੂੰ ਕਰ ਰਿਹਾ ਸੀ ਡੇਟ ਅਸਲ ਵਿਚ ਉਹ ਨਿਕਲੀ ਇਕ ਟਰਾਂਸਜੈਂਡਰ, ਦਿੱਤੀ ਦਰਦਨਾਕ ਮੌਤ

07/27/2017 2:42:04 PM

ਬਿਲੋਕਸੀ— ਅਮਰੀਕੀ ਜਲ-ਸੈਨਾ ਦੇ ਇਕ 21 ਸਾਲ ਦੇ ਸਾਬਕਾ ਅਧਿਕਾਰੀ ਡਵਾਂਨਿਆ ਹਿਰਕਸਨ ਨੂੰ ਇਕ ਕੁੜੀ ਨਾਲ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਪਤਾ ਲੱਗਾ ਕਿ ਉਹ ਜਿਸ ਨੂੰ ਕੁੜੀ ਸਮਝ ਰਿਹਾ ਸੀ, ਉਹ ਅਸਲ ਵਿਚ ਇਕ ਟਰਾਂਸਜੈਂਡਰ ਹੈ । ਇਸ ਗੱਲ ਤੋਂ ਉਸ ਨੂੰ ਇੰਨਾਂ ਗੁੱਸਾ ਆਇਆ ਕਿ ਉਸ ਨੇ ਟਰਾਂਸਜੈਂਡਰ ਕੁੜੀ 'ਤੇ 119 ਵਾਰ ਚਾਕੂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ 25 ਸਾਲ ਦੀ ਡੀ ਵੀਗਮ ਨੇ ਖੁਦ ਹੀ ਹਿਕਰਸਨ ਨੂੰ ਇਹ ਗੱਲ ਦੱਸੀ ਸੀ ਕਿ ਉਹ ਇਕ ਟਰਾਂਸਜੈਂਡਰ ਹੈ। ਸੁਣਵਾਈ ਦੌਰਾਨ ਅਦਾਲਤ ਵਿਚ ਦੱਸਿਆ ਗਿਆ ਕਿ ਹਿਕਰਸਨ ਨੇ ਹੋਟਲ ਦੇ ਕਮਰੇ ਵਿਚ ਵੀਗਮ ਦੇ ਚਿਹਰੇ ਉੱਤੇ ਕਈ ਵਾਰ ਚਾਕੂ ਨਾਲ ਵਾਰ ਕੀਤਾ ਅਤੇ ਫਿਰ ਉਸ ਦਾ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਹਿਕਰਸਨ ਵੀਗਮ ਦੀ ਲਾਸ਼ ਨੂੰ ਉਥੇ ਹੀ ਛੱਡ ਕੇ ਹੋਟਲ ਵਿਚੋਂ ਬਾਹਰ ਨਿਕਲ ਗਿਆ । 
ਜ਼ਿਕਰਯੋਗ ਹੈ ਕਿ ਇਕ ਆਨਲਾਈਨ ਡੇਟਿੰਗ ਸਾਈਟ ਉੱਤੇ ਹਿਕਰਸਨ ਅਤੇ ਵੀਗਮ ਦੀ ਜਾਨ-ਪਛਾਣ ਹੋਈ ਸੀ । ਘਟਨਾ ਤੋਂ ਕਰੀਬ 2 ਮਹੀਨੇ ਪਹਿਲਾਂ ਉਹ ਇਕ-ਦੂਜੇ ਨਾਲ ਆਨਲਾਈਨ ਚੈਟਿੰਗ ਕਰ ਰਹੇ ਸਨ । ਫਿਰ ਜਦੋਂ ਵੀਗਮ ਦਾ ਬਿਲੋਕਸੀ ਸ਼ਹਿਰ ਆਉਣ ਦਾ ਪ੍ਰੋਗਰਾਮ ਬਣਿਆ ਉਦੋਂ ਦੋਵਾਂ ਨੇ ਪਹਿਲੀ ਵਾਰ ਇਕ-ਦੂਜੇ ਨੂੰ ਮਿਲਣ ਦਾ ਫੈਸਲਾ ਕੀਤਾ । ਹਿਕਰਸਨ ਇਸ ਸ਼ਹਿਰ ਵਿਚ ਹੀ ਰਹਿੰਦਾ ਸੀ । ਇਹ ਘਟਨਾ ਪਿਛਲੇ ਸਾਲ 23 ਜੁਲਾਈ ਦੀ ਹੈ । ਵੀਗਮ ਇਕ ਹਸਪਤਾਲ ਵਿਚ ਨਰਸ ਦਾ ਕੰਮ ਕਰਦੀ ਸੀ । ਵੀਗਮ ਜਦੋਂ ਬਿਲੋਕਸੀ ਸ਼ਹਿਰ ਆਈ ਤਾਂ ਦੋਵੇਂ ਇਕ-ਦੂਜੇ ਨੂੰ ਮਿਲੇ ਅਤੇ ਇਕੱਠੇ ਇਕ ਹੋਟਲ ਵਿਚ ਗਏ । ਹੋਟਲ ਦੇ ਸੀ. ਸੀ. ਟੀ. ਵੀ ਕੈਮਰੇ ਵਿਚ ਦੋਵੇਂ ਕਮਰੇ ਅੰਦਰ ਜਾਂਦੇ ਹੋਏ ਦੇਖੇ ਗਏ । ਫਿਰ ਕਰੀਬ 23 ਮਿੰਟ ਬਾਅਦ ਹਿਕਰਸਨ ਕਮਰੇ ਵਿਚੋਂ ਬਾਹਰ ਆ ਗਿਆ । ਬਾਅਦ ਵਿਚ ਹੋਟਲ ਦੇ ਕਮਰੇ ਵਿਚੋਂ ਵੀਗਮ ਦੀ ਲਾਸ਼ ਬਰਾਮਦ ਕੀਤੀ ਗਈ ।
ਪੁੱਛਗਿਛ ਦੌਰਾਨ ਹਿਕਰਸਨ ਨੇ ਆਪਣਾ ਦੋਸ਼ ਕਬੂਲ ਕਰਦੇ ਹੋਏ ਦੱਸਿਆ ਕਿ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਵੀਗਮ ਨੇ ਉਸ ਨੂੰ ਆਪਣੇ ਟਰਾਂਸਜੈਂਡਰ ਹੋਣ ਦੀ ਗੱਲ ਦੱਸੀ ਸੀ । ਜਿਸ ਤੋਂ ਬਾਅਦ ਉਸ ਨੇ ਉਸ ਦਾ ਕਤਲ ਕਰ ਦਿੱਤਾ। ਕਤਲ ਦੇ ਦੋਸ਼ ਵਿਚ ਅਦਾਲਤ ਨੇ ਉਸ ਨੂੰ 40 ਸਾਲ ਜੇਲ ਦੀ ਸਜ਼ਾ ਸੁਣਾਈ ਹੈ । ਇਸ ਵਿਚ ਉਸ ਨੂੰ ਕੋਈ ਪੈਰੋਲ ਵੀ ਨਹੀਂ ਮਿਲੇਗਾ । ਨਾਲ ਹੀ ਵੀਗਮ ਦਾ ਪਰਸ ਅਤੇ ਮੋਬਾਇਲ ਫੋਨ ਆਪਣੇ ਨਾਲ ਲਿਜਾਣ ਲਈ ਵੀ ਉਸ ਉੱਤੇ ਡਕੈਤੀ ਦਾ ਇਲਜ਼ਾਮ ਸਾਬਤ ਹੋਇਆ ਹੈ । ਇਸ ਦੀ ਸਜ਼ਾ ਦੇ ਤੌਰ ਉੱਤੇ ਉਸ ਨੂੰ 15 ਸਾਲ ਜੇਲ ਦੀ ਸਜ਼ਾ ਹੋਈ ਹੈ ।