''ਕਪਤਾਨ'' ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਸਰੀ ਵਿਖੇ ਮੀਡੀਆ ਨਾਲ ਹੋਏ ਰੂ-ਬ-ਰੂ

05/11/2016 4:15:53 PM

ਵੈਨਕੂਵਰ (ਕੈਨੇਡਾ), (ਰਾਜੇਸ਼ ਆਂਸਲ)— ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ''ਅਰਦਾਸ'' ਰਾਹੀਂ ਗਿੱਪੀ ਗਰੇਵਾਲ ਨੇ ਆਪਣੇ ਨਿਰਦੇਸ਼ਨ ਦਾ ਹੁਨਰ ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੁਣ ਗਿੱਪੀ ਗਰੇਵਾਲ ਅਗਾਮੀ ਪੰਜਾਬੀ ਫਿਲਮ ''ਕਪਤਾਨ'' ਰਾਹੀਂ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ''ਕਪਤਾਨ'' ਫਿਲਮ ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਸਰੀ (ਕੈਨੇਡਾ) ''ਚ ਫਿਲਮ ਦੀ ਪ੍ਰਮੋਸ਼ਨ ਦੌਰਾਨ ਪੰਜਾਬੀ ਮੀਡੀਆ ਦੇ ਰੂ-ਬ-ਰੂ ਹੋਏ।
ਇਸ ਮੌਕੇ ਉਨ੍ਹਾਂ ਨਾਲ ਅਮਨ ਪ੍ਰੋਡਕਸ਼ਨ ਦੇ ਮਾਲਕ ਅਮਨ ਖੱਟੜ ਤੇ ਲਵਪ੍ਰੀਤ ਸੰਧੂ ਲੱਕੀ ਵੀ ਮੌਜੂਦ ਸਨ। ਗਿੱਪੀ ਗਰੇਵਾਲ ਨੇ ਦੱਸਿਆ ਕਿ ਫਿਲਮ ''ਚ ਉਹ ਕਪਤਾਨ ਸਿੰਘ ਗਰੇਵਾਲ ਨਾਂ ਦੇ ਵਕੀਲ ਦੀ ਭੂਮਿਕਾ ਨਿਭਾਅ ਰਹੇ ਹਨ। ਫਿਲਮ ''ਚ ਭਰਪੂਰ ਮਨੋਰੰਜਨ ਵੇਖਣ ਨੂੰ ਮਿਲੇਗਾ। ਫਿਲਮ ''ਚ ਮੋਨਿਕਾ ਗਿੱਲ, ਕਰਿਸ਼ਮਾ ਕੋਟਕ ਤੇ ਪੰਕਜ ਧੀਰ ਤੋਂ ਇਲਾਵਾ ਸਟੇਜ ਨਾਲ ਜੁੜੇ ਕਲਾਕਾਰਾਂ ਦੀ ਕਲਾਕਾਰੀ ਦੇਖਣਯੋਗ ਹੋਵੇਗੀ। ਮਨਦੀਪ ਕੁਮਾਰ ਵਲੋਂ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਫਿਲਮ ਦੁਨੀਆ ਭਰ ''ਚ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ''ਚ ਕੁਲ 4 ਗੀਤ ਹਨ।