ਘਾਨਾ ''ਚ ਇਨਫੈਕਟਿਡ ਵਰਕਰ ਨੇ 533 ਲੋਕਾਂ ''ਚ ਪਹੁੰਚਾਇਆ ਵਾਇਰਸ

05/12/2020 6:24:18 PM

ਅਕਰਾ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨਾਲ ਲੋਕ ਦਹਿਸ਼ਤ ਵਿਚ ਹਨ। ਇਸ ਦੌਰਾਨ ਪੱਛਮੀ ਅਫਰੀਕਾ ਦੇ ਉਪ ਖੇਤਰ ਵਿਚ ਸਥਿਤ ਘਾਨਾ ਤੋਂ ਇਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਥੇ ਇਕ ਫਿਸ਼ ਪ੍ਰੋਸੈਸਿੰਗ ਪਲਾਂਟ ਵਿਚ ਸੈਂਕੜੇ ਕਰਮਚਾਰੀ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਐਤਵਾਰ ਨੂੰ ਘਾਨਾ ਦੇ ਰਾਸ਼ਟਰਪਤੀ ਨਾਨਾ ਅਕੁਫੋ-ਅਡੋ ਨੇ ਦੱਸਿਆ ਕਿ ਪੋਰਟ ਸਿਟੀ ਆਫ ਟੇਮਾ ਵਿਚ ਇਕ ਫੈਕਟਰੀ ਵਿਚ ਪਾਜ਼ੇਟਿਵ ਪਾਏ ਗਏ ਸਾਰੇ 533 ਲੋਕਾਂ ਵਿਚ ਵਾਇਰਸ ਇੱਥੋਂ ਦੇ ਇਕ ਕਰਮਚਾਰੀ ਜ਼ਰੀਏ ਪਹੁੰਚਿਆ। 

ਪੜ੍ਹੋ ਇਹ ਅਹਿਮ ਖਬਰ- ਇਮਾਮਾਂ ਦਾ ਦਾਅਵਾ, ਮੁਸਲਿਮਾਂ ਦਾ ਕੁਝ ਨਹੀਂ ਵਿਗਾੜ ਪਾਵੇਗਾ ਕੋਰੋਨਾ

ਜਨਤਾ ਦੇ ਲਈ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਨੇ ਕਿਹਾ,''ਫੈਕਟਰੀ ਵਿਚ ਇਨਫੈਕਸ਼ਨ ਦੇ ਪ੍ਰਸਾਰ ਦਾ ਪਤਾ ਪਿਛਲੇ ਮਹੀਨੇ ਪਰੀਖਣ ਲਈ ਇਕੱਠੇ ਕੀਤੇ ਗਏ 921 ਸੈਂਪਲਾਂ ਦੀ ਰਿਪੋਰਟ ਆਉਣ ਦੇ ਬਾਅਦ ਚੱਲਿਆ, ਜਿਸ ਨੂੰ ਸਿਹਤ ਅਧਿਕਾਰੀਆਂ ਨੇ ਹਾਲ ਹੀ ਵਿਚ ਜਾਰੀ ਕੀਤਾ।'' ਭਾਵੇਂਕਿ ਉਹਨਾਂ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਬਾਰੇ ਵਿਚ ਕੁਝ ਨਹੀਂ ਕਿਹਾ। ਰਾਸ਼ਟਰਪਤੀ ਅਕੁਫੋ-ਅਡੋ ਨੇ ਦੱਸਿਆ ਕਿ ਪੱਛਮੀ ਅਫਰੀਕਾ ਦੇਸ਼ ਘਾਨਾ ਵਿਚ ਹੁਣ ਕੋਰੋਨਾਵਾਇਰਸ ਦੇ ਕੁੱਲ ਪੁਸ਼ਟੀ ਮਾਮਲਿਆਂ ਦੀ ਗਿਣਤੀ 4700 ਹੋ ਗਈ ਹੈ। ਇਸ ਦੇ ਇਲਾਵਾ ਇਸ ਜਾਨਲੇਵਾ ਮਹਾਮਾਰੀ ਦੇ ਕਾਰਨ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਦੱਸ ਦਈਏ ਕਿ ਘਾਨਾ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਮਾਰਚ ਵਿਚ ਸਾਹਮਣੇ ਆਇਆ ਸੀ।ਉੱਥੇ ਦੁਨੀਆ ਭਰ ਵਿਚ ਹੁਣ ਤੱਕ 287,615 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 42 ਲੱਖ 72 ਹਜ਼ਾਰ ਤੋਂ ਵਧੇਰੇ ਇਨਫੈਕਟਿਡ ਹਨ।

Vandana

This news is Content Editor Vandana