ਡੋਨਾਲਡ ਟਰੰਪ ਨੂੰ ''ਭੱਦਾ ਇਸ਼ਾਰਾ'' ਕਰਨਾ ਪਿਆ ਇਸ ਮਹਿਲਾ ਨੂੰ ਭਾਰੀ, ਗਈ ਨੌਕਰੀ

11/07/2017 12:10:36 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਨਾਰਾਜ਼ਗੀ ਜ਼ਾਹਰ ਕਰਨ ਲਈ ਉਨ੍ਹਾਂ ਦੇ ਕਾਫਿਲੇ ਵੱਲ ਭੱਦਾ ਇਸ਼ਾਰਾ ਕਰਨਾ ਜੂਲੀ ਬ੍ਰਿਸਕਮੈਨ ਨੂੰ ਕਾਫੀ ਭਾਰੀ ਪਿਆ। ਅਜਿਹਾ ਇਸ਼ਾਰਾ ਕਰਨ ਕਾਰਨ ਜੂਲੀ ਦੀ ਨੌਕਰੀ ਚਲੀ ਗਈ। ਜੂਲੀ ਨੇ ਟਰੰਪ ਵੱਲ ਇਹ ਭੱਦਾ ਇਸ਼ਾਰਾ ਉਦੋਂ ਕੀਤਾ ਸੀ, ਜਦੋਂ ਰਾਸ਼ਟਰਪਤੀ ਆਪਣੇ ਗੋਲਫ ਕਲੱਬ ਵੱਲ ਜਾ ਰਹੇ ਸਨ ਅਤੇ ਜੂਲੀ ਨੇੜੇ ਹੀ ਸਾਇਕਲ ਚਲਾ ਰਹੀ ਸੀ। ਦੋ ਬੱਚਿਆਂ ਦੀ ਮਾਂ 50 ਸਾਲਾ ਜੂਲੀ ਨੇ ਪੱਤਰਕਾਰਾਂ ਨੂੰ ਦੱਸਿਆ,''ਉਹ ਕੋਲੋਂ ਦੀ ਲੰਘ ਰਹੇ ਸਨ ਅਤੇ ਮੇਰਾ ਖੂਨ ਖੌਲ ਉੱਠਿਆ।'' ਜੂਲੀ ਵੱਲੋਂ ਕੀਤੇ ਗਏ ਇਸ਼ਾਰੇ ਨੂੰ 28 ਅਕਤੂਬਰ ਨੂੰ ਵਾਈਟ ਹਾਊਸ ਦੇ ਇਕ ਫੋਟੋਗ੍ਰਾਫਰ ਨੇ ਕੈਮਰੇ ਵਿਚ ਕੈਦ ਕਰ ਲਿਆ ਸੀ, ਜੋ ਡੋਨਾਲਡ ਟਰੰਪ ਦੇ ਕਾਫਿਲੇ ਵਿਚ ਹੀ ਸ਼ਾਮਿਲ ਸਨ। ਇਸ ਮਗਰੋਂ ਜੂਲੀ ਦੀ ਇਹ ਤਸਵੀਰ ਵਾਇਰਲ ਹੋ ਗਈ। ਜੂਲੀ ਦੀ ਇਹ ਤਸਵੀਰ ਉਸ ਦੇ ਬੌਸ ਨੂੰ ਪਸੰਦ ਨਹੀਂ ਆਈ ਅਤੇ ਉਨ੍ਹਾਂ ਨੇ ਜੂਲੀ ਦੀ ਨੌਕਰੀ ਤੋਂ ਹਟਾ ਦਿੱਤਾ ।