ਵਿਗਿਆਨੀਆਂ ਦਾ ਖੁਲਾਸਾ, 5 ਗੁਣਾ ਤੱਕ ਘੱਟ ਹੋਈ ਸੂਰਜ ਦੀ ਰੌਸ਼ਨੀ

05/05/2020 6:23:42 PM

ਬਰਲਿਨ (ਬਿਊਰੋ): ਸੂਰਜ ਦੀ ਰੌਸ਼ਨੀ ਸੰਬੰਧੀ ਵਿਗਿਆਨੀਆਂ ਨੇ ਵੱਡਾ ਖੁਲਾਸਾ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਧਰਤੀ ਨੂੰ ਸਭ ਤੋਂ ਵੱਧ ਊਰਜਾ ਦੇਣ ਨਾਲਾ ਸੂਰਜ ਘੱਟ ਚਮਕ ਰਿਹਾ ਹੈ। ਉਸ ਦੀ ਰੌਸ਼ਨੀ ਵਿਚ ਕਮੀ ਆਈ ਹੈ।ਸੂਰਜ ਆਕਾਸ਼ਗੰਗਾ ਵਿਚ ਮੌਜੂਦ ਆਪਣੇ ਵਰਗੇ ਹੋਰ ਤਾਰਿਆਂ ਦੀ ਤੁਲਨਾ ਵਿਚ ਥੋੜ੍ਹਾ ਬਹੁਤ ਨਹੀਂ ਸਗੋਂ ਕਾਫੀ ਜ਼ਿਆਦਾ ਕਮਜ਼ੋਰ ਪੈ ਗਿਆ ਹੈ। ਹੁਣ ਵਿਗਿਆਨੀ ਅਜਿਹਾ ਹੋਣ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਸੂਰਜ ਧਰਤੀ ਦਾ ਇਕੌਲਤਾ ਊਰਜਾ ਸਰੋਤ ਹੈ ਪਰ ਪਿਛਲੇ 9000 ਸਾਲਾਂ ਤੋਂ ਇਹ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇਸ ਦੀ ਚਮਕ ਘੱਟ ਰਹੀ ਹੈ। ਇਹ ਦਾਅਵਾ ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਊਟ ਦੇ ਪੁਲਾੜ ਵਿਗਿਆਨੀਆਂ ਨੇ ਕੀਤਾ ਹੈ।

PunjabKesari

ਮੈਕਸ ਪਲੈਂਕ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕੈਪਲਰ ਸਪੇਸ ਟੇਲੀਸਕੋਪ ਤੋਂ ਮਿਲੇ ਅੰਕੜਿਆਂ ਦਾ ਅਧਿਐਨ ਕਰ ਕੇ ਇਹ ਖੁਲਾਸਾ ਕੀਤਾ ਹੈ। ਵਿਗਿਆਨੀਆਂ ਨੇ ਦੱਸਿਆ ਹੈ ਕਿ ਸਾਡੀ ਆਕਾਸ਼ਗੰਗਾ ਵਿਚ ਮੌਜੂਦ ਸੂਰਜ ਵਰਗੇ ਹੋਰ ਤਾਰਿਆਂ ਦੀ ਤੁਲਨਾ ਵਿਚ ਆਪਣੇ ਸੂਰਜ ਦੀ ਧਮਕ ਅਤੇ ਚਮਕ ਫਿੱਕੀ ਪੈ ਰਹੀ ਹੈ। ਵਿਗਿਆਨੀ ਹਾਲੇ ਤੱਕ ਇਹ ਨਹੀਂ ਸਮਝ ਸਕੇ ਹਨ ਕਿ ਕਿਤੇ ਇਹ ਕਿਸੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਨਹੀਂ। ਸੂਰਜ ਅਤੇ ਉਸ ਵਰਗੇ ਹੋਰ ਤਾਰਿਆਂ ਦਾ ਅਧਿਐਨ ਉਹਨਾਂ ਦੀ ਉਮਰ, ਚਮਕ ਅਤੇ ਰੋਟੇਸ਼ਨ ਦੇ ਆਧਾਰ 'ਤੇ ਕੀਤਾ ਗਿਆ ਹੈ। ਪਿਛਲੇ 9000 ਸਾਲਾਂ ਵਿਚ ਇਸ ਦੀ ਚਮਕ ਵਿਚ 5 ਗੁਣਾ ਦੀ ਕਮੀ ਆਈ ਹੈ। ਮੈਕਸ ਪਲੈਂਕ ਇੰਸਟੀਚਿਊਟ ਦੇ ਵਿਗਿਆਨੀ ਡਾਕਟਰ ਅਲੈਗਜ਼ੈਂਡਰ ਸ਼ਾਪਿਰੋ ਨੇ ਦੱਸਿਆ ਕਿ ਅਸੀਂ ਹੈਰਾਨ ਹਾਂ ਕਿ ਆਕਾਸ਼ਗੰਗਾ ਵਿਚ ਸੂਰਜ ਨਾਲੋਂ ਜ਼ਿਆਦਾ ਐਕਟਿਵ ਤਾਰੇ ਮੌਜੂਦ ਹਨ। ਅਸੀਂ ਸੂਰਜ ਦੀ ਤੁਲਨਾ ਉਸ ਵਰਗੇ 2500 ਤਾਰਿਆਂ ਨਾਲ ਕੀਤੀ ਹੈ।ਉਸ ਦੇ ਬਾਅਦ ਹੀ ਇਸ ਨਤੀਜੇ 'ਤੇ ਪਹੁੰਚੇ ਹਾਂ।

 

ਸੂਰਜ 'ਤੇ ਇਹ ਰਿਪੋਰਟ ਤਿਆਰ ਕਰਨ ਵਾਲੇ ਦੂਜੇ ਵਿਗਿਆਨੀ ਡਾਕਟਰ ਟਿਮੋ ਰੀਨਹੋਲਡ ਨੇ ਦੱਸਿਆ ਕਿ ਸੂਰਜ ਪਿਛਲੇ ਕੁਝ ਹਜ਼ਾਰ ਸਾਲ ਤੋਂ ਸ਼ਾਂਤ ਹੈ। ਇਹ ਗਣਨਾ ਅਸੀਂ ਸੂਰਜ ਦੀ ਸਤਹਿ 'ਤੇ ਬਣਨ ਵਾਲੇ ਸੋਲਰ ਸਪਾਟ ਤੋਂ ਕਰ ਲੈਂਦੇ ਹਾਂ ਪਰ ਪਿਛਲੇ ਕੁਝ ਸਾਲਾਂ ਵਿਚ ਸੋਲਰ ਸਪਾਟ ਦੀ ਗਿਣਤੀ ਵਿਚ ਵੀ ਕਮੀ ਆਈ ਹੈ। ਸਾਲ 1610 ਦੇ ਬਾਅਤ ਤੋਂ ਲਗਾਤਾਰ ਸੂਰਜ 'ਤੇ ਬਣਨ ਵਾਲੇ ਸੋਲਰ ਸਪਾਟ ਵਿਚ ਕਮੀ ਆਈ ਹੈ। ਹਾਲੇ ਪਿਛਲੇ ਸਾਲ ਹੀ ਕਰੀਬ 264 ਦਿਨਾਂ ਤੱਕ ਸੂਰਜ ਵਿਚ ਇਕ ਵੀ ਸਪਾਟ ਬਣਦਿਆਂ ਨਹੀਂ ਦੇਖਿਆ ਗਿਆ। ਸੋਲਰ ਸਪਾਟ ਉਦੋਂ ਬਣਦੇ ਹਨ ਜਦੋਂ ਸੂਰਜ ਦੇ ਕੇਂਦਰ ਤੋਂ ਗਰਮੀ ਦੀ ਤੇਜ਼ ਲਹਿਰ ਉੱਪਰ ਉੱਠਦੀ ਹੈ। ਇਸ ਨਾਲ ਵੱਡਾ ਧਮਾਕਾ ਹੁੰਦਾ ਹੈ।ਪੁਲਾੜ ਵਿਚ ਸੌਰ ਤੂਫਾਨ ਉੱਠਦਾ ਹੈ। 

PunjabKesari

ਡਾਕਟਰ ਟਿਮੋ ਰੀਨਹੋਲਡ ਨੇ ਦੱਸਿਆ ਕਿ ਜੇਕਰ ਅਸੀਂ ਸੂਰਜ ਦੀ ਉਮਰ ਨਾਲ 9000 ਸਾਲ ਦੀ ਤੁਲਨਾ ਕਰੀਏ ਤਾਂ ਇਹ ਬਹੁਤ ਛੋਟਾ ਸਮਾਂ ਹੈ। ਹਲਕੇ-ਫੁਲਕੇ ਅੰਦਾਜ ਵਿਚ ਕਿਹਾ ਜਾਵੇ ਤਾਂ ਹੋ ਸਕਦਾ ਹੈ ਕਿ ਸੂਰਜ ਥੱਕ ਗਿਆ ਹੋਵੇ ਅਤੇ ਉਹ ਇਕ ਛੋਟੀ ਜਿਹੀਂ ਨੀਂਦ ਲੈ ਰਿਹਾ ਹੋਵੇ। ਅਜਿਹਾ ਮੰਨਿਆ ਜਾਂਦਾ ਹੈ ਕਿ ਸੂਰਜ 4.6 ਬਿਲੀਅਨ ਸਾਲ ਪੁਰਾਣਾ ਹੈ। ਇਸ ਤੁਲਨਾ ਵਿਚ 9000 ਸਾਲ ਕੁਝ ਵੀ ਨਹੀਂ ਹਨ। ਮੈਕਸ ਪਲੈਂਕ ਇੰਸਟੀਚਿਊਟ ਨੇ ਇਸ ਅਧਿਐਨ ਵਿਚ ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਅਤੇ ਦੱਖਣੀ ਕੋਰੀਆ ਦੇ ਸਕੂਲ ਆਫ ਸਪੇਸ ਰਿਸਰਚ ਨੂੰ ਵੀ ਸ਼ਾਮਲ ਕੀਤਾ ਹੈ। 

ਪੜ੍ਹੋ ਇਹ ਅਹਿਮ ਖਬਰ- ਪੁਲਿਤਜ਼ਰ ਪੁਰਸਕਾਰ ਜੇਤੂਆਂ ਦਾ ਐਲਾਨ, 3 ਭਾਰਤੀ ਪੱਤਰਕਾਰਾਂ ਨੇ ਵੀ ਜਿੱਤਿਆ ਐਵਾਰਡ

ਇਸ ਅਧਿਐਨ ਵਿਚ ਸ਼ਾਮਲ ਡਾਕਟਰ ਸਮੀ ਸੋਲੰਕੀ ਨੇ ਦੱਸਿਆ ਕਿ ਕਿਸੇ ਵੀ ਤਾਰੇ ਦਾ ਆਪਣੀ ਧੁਰੀ 'ਤੇ ਘੁੰਮਣਾ ਉਸੇ ਦੇ ਚੁੰਬਕੀ ਖੇਤਰ ਦੀ ਮਜ਼ਬੂਤੀ ਨੂੰ ਦੱਸਦਾ ਹੈ। ਇਸ ਨਾਲ ਪਤਾ ਚੱਲਦਾ ਹੈਕਿ ਸੂਰਜ ਕਿੰਨਾ ਰੇਡੀਏਸ਼ਨ ਕਰ ਰਿਹਾ ਹੈ।ਕਿੰਨਾ ਚਮਕ ਰਿਹਾ ਹੈ। ਇੱਥੇ ਅੱਗ ਦੇ ਧਮਾਕੇ ਹੋ ਰਹੇ ਹਨ ਜਾਂ ਨਹੀਂ।ਡਾਕਟਰ ਸੋਲੰਕੀ ਨੇ ਦੱਸਿਆ ਕਿ ਜੇਕਰ ਸੂਰਜ ਦੀ ਰੋਸ਼ਨੀ ਵਿਚ ਕਮੀ ਆਈ ਹੈ। ਇੱਥੇ ਅੱਗ ਦੇ ਧਮਾਕੇ ਨਹੀਂ ਹੋ ਰਹੇ ਹਨ ਸੋਲਰ ਸਪਾਟ ਨਹੀਂ ਬਣ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਜ਼ਰੂਰ ਸੂਰਜ ਬਾਕੀ ਤਾਰਿਆਂ ਦੀ ਤੁਲਨਾ ਵਿਚ ਕਮਜ਼ੋਰ ਹੋਇਆ ਹੈ। ਉਸ ਦੀ ਚਮਕ ਘੱਟ ਗਈ ਹੈ।
 


Vandana

Content Editor

Related News