ਕੋਰੋਨਾ ਵਾਇਰਸ ਕਾਰਨ ਜਰਮਨੀ ''ਚ ਬੇਕਾਬੂ ਹੋਏ ਹਾਲਾਤ, ਏਂਜੇਲਾ ਮਰਕੇਲ ਦੀ ਵਧੀ ਚਿੰਤਾ

10/15/2020 7:52:32 AM

ਬਰਲਿਨ- ਜਰਮਨੀ ਵਿਚ ਕੋਰੋਨਾ ਵਾਇਰਸ ਵਿਚ ਬਹੁਤ ਜ਼ਿਆਦਾ ਵਾਧਾ ਹੋਣ ਕਾਰਨ ਹਾਲਾਤ ਚਿੰਤਾਜਨਕ ਹੋਣ ਦੇ ਆਸਾਰ ਹਨ। ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸੀਂ ਮਹਾਮਾਰੀ ਦੇ ਦੌਰ ਵਿਚੋਂ ਲੰਘ ਰਹੇ ਹਾਂ ਜੋ ਕਿ ਬਹੁਤ ਗੰਭੀਰ ਹੈ। ਅਸੀਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਸੰਪਰਕ ਵਿਚ ਆਏ ਲੋਕਾਂ ਦੀ ਜਾਂਚ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮਾਮਲਿਆਂ ਵਿਚ ਬੇਹਿਸਾਬ ਵਾਧਾ ਹੋ ਰਿਹਾ ਹੈ, ਜਿਸ ਦੀ ਰੋਜ਼ਾਨਾ ਹੋ ਰਹੇ ਡਾਟੇ ਨਾਲ ਪੁਸ਼ਟੀ ਕੀਤੀ ਜਾ ਸਕਦੀ ਹੈ। ਮਰਕੇਲ ਨੇ ਕਿਹਾ ਕਿ ਆਰਥਿਕ ਕਾਰਨਾਂ ਦੇ ਮੱਦੇਨਜ਼ਰ ਜਰਮਨੀ ਵਿਚ ਦੋਬਾਰਾ ਤਾਲਾਬੰਦੀ ਨਹੀਂ ਲਗਾਈ ਜਾ ਸਕਦੀ। ਜਰਮਨੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 5100 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 3,34000 ਹੋ ਗਈ ਹੈ। ਉੱਥੇ ਹੀ ਇਸ ਵਾਇਰਸ ਕਾਰਨ ਇੱਥੇ 9,677 ਮੌਤਾਂ ਹੋ ਚੁੱਕੀਆਂ ਹਨ। 

Lalita Mam

This news is Content Editor Lalita Mam