ਕੋਰੋਨਾਵਾਇਰਸ ਕਾਰਨ ਆਰਕਟਿਕ ਰਿਸਰਚ ਮਿਸ਼ਨ 'ਚ ਹੋਵੇਗੀ ਦੇਰੀ

05/10/2020 4:18:01 PM

ਬਰਲਿਨ (ਭਾਸ਼ਾ): ਆਰਕਟਿਕ ਮਿਸ਼ਨ 'ਤੇ ਕੰਮ ਕਰ ਰਹੇ ਖੋਜ ਕਰਤਾ ਬਹੁਤ ਠੰਡੀ ਸਥਿਤੀ ਵਿਚ ਕੰਮ ਕਰਨ ਲਈ ਤਿਆਰ ਸਨ ਅਤੇ ਧਰੁਵੀ ਭਾਲੂ (ਪੋਲਰ ਬੀਅਰ) ਦਿਸਣ ਦੀ ਆਸ ਵਿਚ ਸਨ ਪਰ ਗਲੋਬਲ ਮਹਾਮਾਰੀ ਉਹਨਾਂ ਦੇ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ। ਉਹਨਾਂ ਦੇ ਇਸ ਮਿਸ਼ਨ ਦੇ ਮਹੱਤਵਪੂਰਣ ਪੜਾਅ ਵਿਚ ਪਹੁੰਚਣ ਦੇ ਨਾਲ ਹੀ ਕੋਰੋਨਾਵਾਇਰਸ ਸੰਕਟ ਨੇ ਪੂਰੇ ਵਿਸ਼ਵ ਨੂੰ ਘੇਰ ਲਿਆ। ਹੁਣ ਲਾਕਡਾਊਨ ਕਾਰਨ ਕਈ ਖੋਜ ਕਰਤਾ ਸਾਲ ਭਰ ਚੱਲਣ ਵਾਲੇ ਆਰਕਟਿਕ ਰਿਸਰਚ ਮਿਸ਼ਨ ਵਿਚ ਫਿਰ ਤੋਂ ਸ਼ਾਮਲ ਹੋਣ ਦਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਇਸ ਮਿਸ਼ਨ ਦਾ ਉਦੇਸ਼ ਜਲਵਾਯੂ ਤਬਦੀਲੀ ਦਾ ਅਨੁਮਾਨ ਲਗਾਉਣ ਲਈ ਵਰਤੇ ਜਾਣ ਵਾਲੇ ਮਾਡਲਾਂ ਵਿਚ ਸੁਧਾਰ ਕਰਨਾ ਹੈ। 

ਇਕ ਸਮਾਂ ਅਜਿਹਾ ਵੀ ਸੀ ਜਦੋਂ ਲੱਗਦਾ ਸੀ ਕਿ ਅੰਤਰਰਾਸ਼ਟਰੀ ਮਿਸ਼ਨ ਨੂੰ ਬੰਦ ਕਰਨਾ ਪਵੇਗਾ ਕਿਉਂਕਿ ਵਾਇਰਸ ਕਾਰਨ ਇਕ ਦੇ ਬਾਅਦ ਇਕ ਕਈ ਦੇਸ਼ਾਂ ਵਿਚ ਲਾਕਡਾਊਨ ਲਾਗੂ ਹੋਣ ਲੱਗਾ। ਪਿਛਲੇ ਸਾਲ ਤੋਂ ਆਰਕਟਿਕ ਦੇ ਉੱਚਾਈ ਵਾਲੇ ਇਲਾਕੇ ਵਿਚ ਮੌਜੂਦ ਜਰਮਨ ਰਿਸਰਚ ਸ਼ਿਪ ਪੋਲਰਸਟਰਨ ਤੱਕ ਨਵੀਂ ਸਪਲਾਈ ਅਤੇ ਚਾਲਕ ਦਲ ਭੇਜੇ ਜਾਣ ਦੀ ਯੋਜਨਾ ਅਸਫਲਹੋ  ਗਈ। ਕੋਲਰਾਡੋ ਯੂਨੀਵਰਸਿਟੀ ਦੇ ਵਾਤਾਵਰਣੀ ਵਿਗਿਆਨੀ ਅਤੇ ਮੋਜ਼ੇਕ ਖੋਜ ਮੁਹਿੰਮ ਦੇ ਸਹਿ-ਲੀਡਰ ਮੈਥਿਊ ਸ਼ੂਪੇ ਨੇ ਕਿਹਾ ਕਿ ਗਲੋਬਲ ਮਹਾਮਾਰੀ ਦੀ ਖਬਰ ਨੇ ਸ਼ਿਪ 'ਤੇ ਮੌਜੂਦ ਵਿਗਿਆਨੀਆਂ ਵਿਚ ਘਬਰਾਹਟ ਪੈਦਾ ਕਰ ਦਿੱਤੀ। 

ਪੜ੍ਹੋ ਇਹ ਖਬਰ- ਅਮਰੀਕਾ ਲਈ ਭਾਰਤ ਤੋਂ ਵੱਧ ਮਜ਼ਬੂਤ ਹਿੱਸੇਦਾਰ ਕੋਈ ਹੋਰ ਦੇਸ਼ ਨਹੀਂ : ਸੰਧੂ

ਉਹਨਾਂ ਨੇ ਜਰਮਨੀ ਦੇ ਬ੍ਰੇਮਰਹੇਵਨ ਬੰਦਰਗਾਹ ਤੋਂ ਇਕ ਵੀਡੀਓ ਇੰਟਰਵਿਊ ਵਿਚ ਕਿਹਾ,''ਕੁਝ ਲੋਕ ਆਪਣੇ ਪਰਿਵਾਰਾਂ ਦੇ ਨਾਲ ਸਿਰਫ ਘਰ ਵਿਚ ਰਹਿਣਾ ਚਾਹੁੰਦੇ ਸਨ।'' ਧਰੁਵੀ ਅਤੇ ਮਹਾਸਾਗਰੀ ਰਿਸਰਚ ਲਈ ਆਲਫ੍ਰੇਡ ਵੇਗੇਨਰ ਦੇ ਆਯੋਜਕਾਂ ਨੇ ਪਿਛਲੇ ਮਹੀਨੇ ਕੈਨੇਡਾ ਹੁੰਦੇ ਹੋਏ ਕੁਝ ਲੋਕਾਂ ਨੂੰ ਹਵਾਈ ਮਾਰਗ ਜ਼ਰੀਏ ਕੱਢਿਆ ਸੀ। ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਦੋ ਹੋਰ ਜਰਮਨ ਰਿਸਰਚ ਸ਼ਿਪਾਂ ਦੀ ਮਦਦ ਨਾਲ ਕੱਢਿਆ ਜਾਵੇਗਾ। ਵਿਗਿਆਨੀਆਂ ਨੂੰ ਉੱਥੋਂ ਕੱਢੇ ਜਾਣ ਨਾਲ ਪੋਲਰਸਟਰਨ ਨੂੰ ਆਰਕਟਿਕ ਚੱਕਰ ਦੇ ਇਸ ਮਹੱਤਵਪੂਰਣ ਸਮੇਂ ਵਿਚ ਘੱਟੋ-ਘੱਟ ਤਿੰਨ ਹਫਤਿਆਂ ਦੇ ਲਈ ਆਪਣੇ ਮੌਜੂਦਾ ਸਥਾਨ ਤੋਂ ਹਟਣਾ ਪਵੇਗਾ। ਸ਼ੂਪੇ ਨੇ ਦੱਸਿਆ ਕਿ ਇਹ ਮਹੱਤਵਪੂਰਣ ਸਮਾਂ ਹੈ ਜਦੋਂ ਸਮੁੰਦਰੀ ਬਰਫ ਦੇ ਪਿਘਲਣਾ ਦਾ ਮੌਸਮ ਸ਼ੁਰੂ ਹੋਵੇਗਾ ਅਤੇ ਇਹ ਸ਼ਿਪ ਦੇ ਹਟਣ ਦੇ ਬਾਅਦ ਹੋਵੇਗਾ। ਕੁਝ ਮਹੱਤਵਪੂਰਣ ਡਾਟਾ ਨੂੰ ਗਾਇਬ ਹੋਣ ਤੋਂ ਬਚਾਉਣ ਲਈ ਖੋਜ ਕਰਤਾ ਉੱਥੇ ਕੁਝ ਮਹੱਤਵਪੂਰਣ ਉਪਕਰਣ ਛੱਡਣਗੇ।

Vandana

This news is Content Editor Vandana