ਜਰਮਨੀ : ਸ਼ਹਿਰ ''ਚੋਂ ਮਿਲਿਆ ਵਿਸ਼ਵ ਜੰਗ-2 ਦਾ ਬੰਬ, ਹਜ਼ਾਰਾਂ ਲੋਕ ਹੋਏ ਬੇਘਰ

01/12/2020 11:06:53 PM

ਬਰਲਿਨ (ਏਜੰਸੀ)- ਜਰਮਨੀ ਦੇ ਪੱਛਮੀ ਸ਼ਹਿਰ ਡਾਰਟਮੁੰਡ ਤੋਂ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪੈ ਰਿਹਾ ਹੈ। ਦਰਅਸਲ, ਇਥੇ ਦੂਜੀ ਵਿਸ਼ਵ ਜੰਗ ਦੇ ਸਮੇਂ ਦੇ ਚਾਰ ਬੰਬ ਬਰਾਮਦ ਹੋਏ ਹਨ, ਜਿਸ ਨੂੰ ਡਿਫਿਊਜ਼ ਕਰਨ ਦੀ ਪੂਰੀ ਤਿਆਰੀ ਹੋ ਚੁੱਕੀ ਹੈ। ਪ੍ਰਸ਼ਾਸਨ ਨੇ ਅਹਿਤੀਆਤਨ ਦੋ ਸਥਾਨਕ ਹਸਪਤਾਲਾਂ ਨੂੰ ਖਾਲੀ ਕਰਵਾਇਆ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਖੋਲ੍ਹਿਆ ਗਿਆ ਹੈ ਕਿਉਂਕਿ ਜਿਹੜੇ ਲੋਕ ਆਪਣਾ ਘਰ-ਬਾਰ ਛੱਡ ਕੇ ਆਏ ਹਨ ਉਨ੍ਹਾਂ ਨੂੰ ਉਥੇ ਰੁਕਣ ਲਈ ਥਾਂ ਦਿੱਤੀ ਜਾ ਸਕੇ।
14000 ਲੋਕਾਂ ਨੂੰ ਇਲਾਕਾ ਖਾਲੀ ਕਰਕੇ ਸੁਰੱਖਿਅਤ ਥਾਵਾਂ 'ਤੇ ਜਾਣ ਨੂੰ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸ਼ਹਿਰ ਵਿਚ ਬੰਬ ਨੂੰ ਦਫਨਾਇਆ ਗਿਆ ਸੀ। ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਐਤਵਾਰ ਦੁਪਹਿਰ ਨੂੰ ਆਵਾਜਾਈ ਮੁੜ ਬਹਾਲ ਹੋਈ। ਸਾਰੀਆਂ ਟ੍ਰੇਨਾਂ ਦਾ ਰਸਤਾ ਬਦਲ ਦਿੱਤਾ ਗਿਆ ਹੈ।
ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਥਾਨਕ ਸਮੇਂ ਅਨੁਸਾਰ ਐਤਵਾਰ ਦੁਪਹਿਰ ਤੱਕ ਬੰਬ ਨੂੰ ਡਿਫਿਊਜ਼ ਕਰਨ ਦਾ ਕੰਮ ਸ਼ੁਰੂ ਹੋਵੇਗਾ। ਦੂਜੀ ਵਿਸ਼ਵ ਜੰਗ ਦੇ 75 ਸਾਲ ਬਾਅਦ ਜਰਮਨੀ ਵਿਚ ਲਗਾਤਾਰ ਬੰਬ ਬਰਾਮਦ ਹੋ ਰਹੇ ਹਨ, ਜੋ ਇਸਤੇਮਾਲ ਨਹੀਂ ਕੀਤੇ ਗਏ ਸਨ। ਇਨ੍ਹਾਂ ਨੂੰ ਡਿਫਿਊਜ਼ ਕਰਨ ਲਈ ਕਦੇ-ਕਦੇ ਵੱਡੀ ਗਿਣਤੀ ਵਿਚ ਸਥਾਨਕ ਲੋਕਾਂ ਨੂੰ ਹਟਾਉਣਾ ਪੈਂਦਾ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਨੁਕਸਾਨ ਨਾ ਹੋਵੇ।


Sunny Mehra

Content Editor

Related News