ਸਵਿਟਜ਼ਰਲੈਂਡ ''ਚ 240 ਯਾਤਰੀਆਂ ਨੂੰ ਲਿਜਾ ਰਹੀ ਟਰੇਨ ਪਟੜੀ ਤੋਂ ਉਤਰੀ

02/18/2019 9:55:21 AM

ਬਰਲਿਨ (ਵਾਰਤਾ)— ਜਰਮਨੀ ਤੋਂ 240 ਯਾਤਰੀਆਂ ਨੂੰ ਲਿਜਾ ਰਹੀ ਇਕ ਹਾਈ ਸਪੀਡ ਟਰੇਨ ਸਵਿਟਜ਼ਰਲੈਂਡ ਦੇ ਬਸੇਲ ਵਿਚ ਐਤਵਾਰ ਦੇਰ ਰਾਤ ਪਟੜੀ ਤੋਂ ਉੱਤਰ ਗਈ। ਸਥਾਨਕ ਮੀਡੀਆ ਨੇ ਜਰਮਨੀ ਦੀ ਰੇਲ ਕੰਪਨੀ ਦੇ ਇਕ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਬਸੇਲ ਦੇ ਮੱਧ ਐੱਸ.ਬੀ.ਬੀ. ਸਟੇਸ਼ਨ 'ਤੇ ਟਰੇਨ ਦੇ ਆਉਂਦੇ ਹੀ ਇੰਜਣ ਕਾਰ ਅਤੇ ਇਕ ਕੈਰਿਜ ਪਟੜੀ ਤੋਂ ਉੱਤਰ ਗਈ। ਇਸ ਘਟਨਾ ਦੇ ਸਮੇਂ ਟਰੇਨ ਬਰਲਿਨ ਦੇ ਓਸਟਬੈਨਹਾਫ ਸਟੇਸ਼ਨ ਤੋਂ ਸਵਿਟਜ਼ਰਲੈਂਡ ਇੰਟਰਲਾਕੇਨ ਜਾ ਰਹੀ ਸੀ। ਇਸ ਘਟਨਾ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।

Vandana

This news is Content Editor Vandana