ਜਰਮਨੀ : ਮਸਜਿਦਾਂ ਨੂੰ ਉਡਾਉਣ ਦੀ ਧਮਕੀ, ਖਾਲੀ ਕਰਵਾਈਆਂ ਗਈਆਂ 3 ਮਸਜਿਦਾਂ

07/12/2019 1:51:38 PM

ਬਰਲਿਨ (ਬਿਊਰੋ)— ਜਰਮਨੀ ਵਿਚ ਵੀਰਵਾਰ ਨੂੰ ਈ-ਮੇਲਜ਼ ਜ਼ਰੀਏ ਮਸਜਿਦਾਂ ਵਿਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ। ਸੁਰੱਖਿਆ ਦੇ ਲਿਹਾਜ ਨਾਲ ਪੁਲਸ ਨੇ ਘੱਟੋ-ਘੱਟ 3 ਮਸਜਿਦਾਂ ਨੂੰ ਖਾਲੀ ਕਰਵਾ ਲਿਆ ਹੈ। ਇਲਾਕੇ ਵਿਚ ਪੁਲਸ ਨੇ ਸੁਰੱਖਿਆ ਵਿਵਸਥਾ ਵਧਾ ਦਿੱਤੀ ਹੈ। ਦੱਖਣੀ ਜਰਮਨੀ ਦੇ ਬਾਵਰੀਆ ਵਿਚ ਦੋ ਮਸਜਿਦਾਂ ਦੇ ਕਰਮਚਾਰੀਆਂ ਨੂੰ ਇਕ ਸੱਜੇ ਪੱਖੀ ਸੰਗਠਨ ਵੱਲੋਂ ਈ-ਮੇਲ ਭੇਜੇ ਗਏ ਸਨ।

ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਮੇਲਜ਼ ਵਿਚ ਮੁਸਲਿਮ ਚੇਲਿਆਂ ਦੀ ਹੱਤਿਆ ਕਰਨ ਦੀ ਗੱਲ ਕਹੀ ਗਈ ਸੀ ਅਤੇ ਨਾਲ ਹੀ ਸੰਗਠਨ ਦੇ ਮੈਂਬਰਾਂ ਦੀ ਜੇਲ ਵਿਚੋਂ ਰਿਹਾਈ ਦੀ ਮੰਗ ਕੀਤੀ ਗਈ ਸੀ। ਪੁਲਸ ਨੇ ਪਸਿੰਗ ਅਤੇ ਫ੍ਰੀਮੈਨ ਵਿਚ ਦੋ ਮਸਜਿਦਾਂ ਦੇ ਅੰਦਰ ਤਲਾਸ਼ੀ ਮੁਹਿੰਮ ਚਲਾਈ ਪਰ ਉਨ੍ਹਾਂ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਪੱਛਮੀ ਜਰਮਨੀ ਵਿਚ ਉੱਤਰੀ ਰਾਈਨ-ਵੈਸਟਫੇਲੀਆ ਵਿਚ ਇਸਰਲੋਹਨ ਸ਼ਹਿਰ ਦੀ ਇਕ ਮਸਜਿਦ ਨੂੰ ਵੀ ਇਸੇ ਤਰ੍ਹਾਂ ਦਾ ਈ-ਮੇਲ ਭੇਜਿਆ ਗਿਆ। ਇਸ ਵਿਚ ਦਾਅਵਾ ਕੀਤਾ ਗਿਆ ਕਿ ਮਸਜਿਦ ਅੰਦਰ ਬੰਬ ਲਗਾਏ ਗਏ ਸਨ। ਭਾਵੇਂਕਿ ਪੁਲਸ ਦੀ ਜਾਂਚ ਦੇ ਬਾਅਦ ਇਹ ਧਮਕੀ ਸਿਰਫ ਅਫਵਾਹ ਸਾਬਤ ਹੋਈ। ਪੁਲਸ ਨੇ ਮਸਜਿਦ ਨੂੰ ਖਾਲੀ ਕਰਵਾਉਣ ਦੇ ਬਾਅਦ ਬੰਬ ਦਾ ਪਤਾ ਲਗਾਉਣ ਲਈ ਡੌਗ ਸਕਵਾਈਡ ਦੀ ਮਦਦ ਲਈ। 

ਪੁਲਸ ਨੇ ਦੱਸਿਆ ਕਿ ਪ੍ਰਭਾਵਿਤ ਖੇਤਰਾਂ ਵਿਚੋਂ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਮੰਗਲਵਾਰ ਨੂੰ ਕੋਲੋਨ ਸ਼ਹਿਰ ਵਿਚ ਸਥਿਤ ਜਰਮਨੀ ਦੀ ਸਭ ਤੋਂ ਵੱਡੀ ਸਮਜਿਦ ਨੂੰ ਵੀ ਇਸੇ ਤਰ੍ਹਾਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜੋ ਬਾਅਦ ਵਿਚ ਅਫਵਾਹ ਸਾਬਤ ਹੋਈ।

Vandana

This news is Content Editor Vandana