ਅਫਗਾਨਿਸਤਾਨ ''ਤੇ ਤਾਲਿਬਾਨ ''ਚ 2 ਦਿਨੀਂ ਵਾਰਤਾ ਸੰਪੰਨ

07/09/2019 12:11:13 PM

ਦੋਹਾ (ਭਾਸ਼ਾ)— ਦੋਹਾ ਵਿਚ ਤਾਲਿਬਾਨ ਨਾਲ ਅਫਗਾਨਿਸਤਾਨ ਦੇ ਵਫਦ ਦੀ 2 ਦਿਨੀ ਵਾਰਤਾ ਸੋਮਵਾਰ ਨੂੰ ਪੂਰੀ ਹੋਈ। ਇਸ ਬੈਠਕ ਦੇ ਬਾਅਦ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਨਵੀਂ ਵਾਰਤਾ ਦਾ ਆਧਾਰ ਤਿਆਰ ਹੋਇਆ ਹੈ। ਅਫਗਾਨਿਸਤਾਨ ਵਿਚ ਜਰਮਨੀ ਦੇ ਰਾਜਦੂਤ ਮਾਰਕਸ ਪੋਤਜੇਲ ਨੇ ਦੱਸਿਆ,''ਇਹ ਵਾਰਤਾ ਅਫਗਾਨਿਸਤਾਨ ਵਿਚ ਹਿੰਸਾ ਘੱਟ ਕਰਨ ਦੇ ਵਾਅਦੇ ਅਤੇ ਅਪੀਲ ਦੇ ਸੰਯੁਕਤ ਬਿਆਨ ਨਾਲ ਖਤਮ ਹੋਈ।'' ਪੋਤਜੇਲ ਨੇ ਕਤਰ ਨਾਲ ਮਿਲ ਕੇ ਇਸ ਵਾਰਤਾ ਦੀ ਮੇਜ਼ਬਾਨੀ ਕੀਤੀ ਸੀ। 

ਅਮਰੀਕਾ ਅਤੇ ਤਾਲਿਬਾਨ ਵਿਚਾਲੇ ਮੰਗਲਵਾਰ ਨੂੰ ਇਕ ਬੈਠਕ ਹੋਵੇਗੀ ਜਿਸ ਵਿਚ ਦੋਹਾਂ ਦਾ ਧਿਆਨ ਇਕ ਅਜਿਹਾ ਪ੍ਰਸਤਾਵ ਤਿਆਰ ਕਰਨਾ ਹੈ ਜਿਸ ਸਨਾਲ ਅਫਗਾਨਿਸਤਾਨ ਵਿਚ 18 ਸਾਲ ਤੋਂ ਚੱਲ ਰਿਹਾ ਯੁੱਧ ਖਤਮ ਹੋ ਸਕੇ। ਵਾਸ਼ਿੰਗਟਨ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਰਾਜਨੀਤਕ ਸਮਝੌਤੇ 'ਤੇ ਪਹੁੰਚਣਾ ਚਾਹੁੰਦੇ ਹਨ ਤਾਂ ਜੋ ਵਿਦੇਸ਼ੀ ਬਲਾਂ ਨੂੰ ਅਫਗਾਨਿਸਤਾਨ ਵਿਚੋਂ ਬਾਹਰ ਕੱਢਣਾ ਸ਼ੁਰੂ ਕੀਤਾ ਜਾ ਸਕੇ। ਕਰੀਬ 70 ਮੈਂਬਰਾਂ ਨੇ ਦੋਹਾ ਦੇ ਇਕ ਲਗਜ਼ਰੀ ਹੋਟਲ ਵਿਚ ਇਸ ਬੈਠਕ ਵਿਚ ਹਿੱਸਾ ਲਿਆ ਅਤੇ ਬੈਠਕ ਦੇ ਬਾਅਦ ਸੰਯੁਕਤ ਬਿਆਨ ਪੜ੍ਹਨ 'ਤੇ ਮੈਂਬਰਾਂ ਨੇ ਤਾੜੀਆਂ ਮਾਰੀਆਂ।

Vandana

This news is Content Editor Vandana