ਜਰਮਨੀ : 5 ਨਾਬਾਲਗਾਂ ਨੇ ਕੀਤਾ ਸਮੂਹਿਕ ਬਲਾਤਕਾਰ, ਬਣਾਈ ਵੀਡੀਓ

07/10/2019 5:06:00 PM

ਬਰਲਿਨ (ਬਿਊਰੋ)— ਜਰਮਨੀ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਮੁਲਹੇਮ ਵਿਚ 5 ਨਾਬਾਲਗਾਂ ਨੇ ਇਕ 18 ਸਾਲਾ ਕੁੜੀ ਦਾ  ਇਕ ਪਾਰਕ ਵਿਚ ਸਮੂਹਿਕ ਬਲਾਤਕਾਰ ਕੀਤਾ। ਸ਼ੱਕੀ ਨਾਬਾਲਗਾਂ ਵਿਚੋਂ ਦੋ ਦੀ ਉਮਰ ਸਿਰਫ 12 ਸਾਲ ਹੈ, ਜਿਸ ਕਾਰਨ ਉਨ੍ਹਾਂ ਵਿਰੁੱਧ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਬਾਕੀ ਤਿੰਨ ਸ਼ੱਕੀ 14 ਸਾਲ ਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਬੱਚਿਆਂ ਨੇ ਇਸ ਘਟਨਾ ਦਾ ਵੀਡੀਓ ਵੀ ਬਣਾਇਆ।

ਪੁਲਸ ਨੇ ਇਸ ਘਟਨਾ ਨਾਲ ਸਬੰਧਤ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ। ਦੱਸਿਆ ਗਿਆ ਹੈ ਕਿ ਪੀੜਤ ਕੁੜੀ ਮਾਨਸਿਕ ਤੌਰ 'ਤੇ ਅਪਾਹਜ਼ ਸੀ। ਇਸ ਮਾਮਲੇ ਨੂੰ ਲੈ ਕੇ ਜਰਮਨੀ ਵਿਚ ਅਪਰਾਧਿਕ ਮੁਕੱਦਮੇ ਲਈ ਉਮਰ ਸੀਮਾ ਘੱਟ ਕਰਨ ਦੀ ਮੰਗ ਤੇਜ਼ ਹੋ ਗਈ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਪੀੜਤ ਕੁੜੀ ਬਰਾਮਦ ਕੀਤੀ ਗਈ। ਸਾਰੇ ਸ਼ੱਕੀ ਨਾਬਾਲਗਾਂ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਸਿਰਫ ਇਕ ਬੱਚੇ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। 

ਮੀਡੀਆ ਰਿਪੋਰਟਾਂ ਮੁਤਾਬਕ ਨਾਬਾਲਗ ਕੁੜੀ ਨੂੰ ਝਾੜੀਆਂ ਵਿਚ ਲੈ ਗਏ ਜਿੱਥੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਆਪਣੇ-ਆਪਣੇ ਫੋਨ 'ਤੇ ਘਟਨਾ ਦਾ ਵੀਡੀਓ ਬਣਾਇਆ। ਮਾਮਲੇ ਦੀ ਜਾਣਕਾਰੀ ਹੋਣ 'ਤੇ ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤਾ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਉਹ ਸ਼ੱਕੀ ਨਾਬਾਲਗਾਂ ਬਾਰੇ ਜਾਣਕਾਰੀ ਦੇਣ ਵਿਚ ਸਫਲ ਰਹੀ। ਇਸ ਮਗਰੋਂ ਪੁਲਸ ਉਨ੍ਹਾਂ ਨਾਬਾਲਗਾਂ ਤੱਕ ਪਹੁੰਚ ਗਈ।

ਜਰਮਨੀ ਦੇ ਮੌਜੂਦਾ ਕਾਨੂੰਨ ਮੁਤਾਬਕ 12 ਸਾਲ ਦੇ ਦੋ ਸ਼ੱਕੀ ਬੱਚਿਆਂ 'ਤੇ ਅਪਰਾਧਿਕ ਮੁਕੱਦਮਾ ਨਹੀਂ ਚਲਾਇਆ ਜਾਵੇਗਾ ਪਰ ਉਨ੍ਹਾਂ ਦੇ ਵਿਵਹਾਰ 'ਤੇ ਯੂਥ ਵੈਲਫੇਅਰ ਆਫਿਸ ਕੰਮ ਕਰੇਗਾ। ਅਪਰਾਧਿਕ ਮੁਕੱਦਮੇ ਲਈ ਜਰਮਨੀ ਵਿਚ ਘੱਟੋ-ਘੱਟ ਉਮਰ ਸੀਮਾ 14 ਸਾਲ ਹੈ। ਭਾਵੇਂਕਿ ਇੰਗਲੈਂਡ ਅਤੇ ਉੱਤਰੀ ਆਇਰਲੈਂਡ ਵਿਚ ਘੱਟੋ-ਘੱਟ 10 ਸਾਲ ਦੀ ਉਮਰ ਸੀਮਾ ਹੈ। ਸਾਰੇ ਸ਼ੱਕੀ ਨਾਬਾਲਗ ਬੁਲਗਾਰੀਆ ਦੇ ਰਹਿਣ ਵਾਲੇ ਦੱਸੇ ਗਏ ਹਨ।

Vandana

This news is Content Editor Vandana