ਪੂਰਬੀ ਜਰਮਨੀ ਦੀ ਰਿਹਾਇਸ਼ੀ ਇਮਾਰਤ ਵਿਚ ਹੋਇਆ ਧਮਾਕਾ, 25 ਜ਼ਖਮੀ

12/13/2019 3:41:31 PM

ਬਰਲਿਨ(ਏਪੀ)- ਪੂਰਬੀ ਜਰਮਨੀ ਵਿਚ ਇਕ ਰਿਹਾਇਸ਼ੀ ਬਿਲਡਿੰਗ ਵਿਚ ਧਮਾਕਾ ਹੋਣ ਦੀ ਖਬਰ ਮਿਲੀ ਹੈ। ਇਸ ਦੌਰਾਨ 25 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਸ ਘਟਨਾ ਦੀ ਜਾਣਕਾਰੀ ਜਰਮਨੀ ਪੁਲਸ ਵਲੋਂ ਦਿੱਤੀ ਗਈ ਹੈ।

ਨਿਊਜ਼ ਏਜੰਸੀ ਡੀ.ਪੀ.ਏ. ਨੇ ਪੁਲਸ ਬੁਲਾਰੇ ਉਵੇ ਬੈਕਰ ਦੇ ਹਵਾਲੇ ਨਾਲ ਕਿਹਾ ਕਿ ਬਲੈਕਨਬਰਗ ਵਿਚ ਹੋਏ ਧਮਾਕੇ ਵਿਚ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵਧ ਸਕਦੀ ਹੈ। ਖੇਤਰੀ ਪ੍ਰਸਾਰਕ ਐਮ.ਡੀ.ਆਰ. ਨੇ ਦੱਸਿਆ ਕਿ ਇਹ ਧਮਾਕਾ ਸ਼ੁੱਕਰਵਾਰ ਸਵੇਰੇ ਇਕ ਰਿਹਾਇਸ਼ੀ ਇਮਾਰਤ ਵਿਚ ਹੋਇਆ। ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।


Baljit Singh

Content Editor

Related News