ਜਰਮਨੀ ''ਚ ਕੋਰੋਨਾ ਪਾਬੰਦੀਆਂ ਖਿਲਾਫ਼ 17,000 ਲੋਕਾਂ ਨੇ ਕੱਢੀ ਰੈਲੀ, ਮਾਮਲਾ ਦਰਜ

08/02/2020 1:36:33 PM

ਬਰਲਿਨ (ਬਿਊਰੋ): ਜਰਮਨੀ ਵਿਚ ਕੋਰੋਨਾਵਾਇਰਸ ਦੇ ਵਿਰੁੱਧ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਵੱਡੀ ਗਿਣਤੀ ਵਿਚ ਲੋਕਾਂ ਨੇ ਰੈਲੀਆਂ ਕੱਢੀਆਂ। ਸੰਕ੍ਰਮਿਤ ਮਾਮਲਿਆਂ ਦੀ ਵੱਧਦੀ ਗਿਣਤੀ ਦੇ ਬਾਵਜੂਦ ਲੱਗਭਗ 17,000 ਲੋਕਾਂ ਨੇ ਮਹਾਮਾਰੀ 'ਤੇ ਅੰਕੁਸ਼ ਲਗਾਉਣ ਲਈ ਲਗਾਏ ਗਏ ਸਮਾਜਿਕ ਦੂਰੀ ਦੇ ਨਿਯਮਾਂ ਦੇ ਵਿਰੁੱਧ ਬਰਲਿਨ ਦੀਆਂ ਸੜਕਾਂ 'ਤੇ ਰੈਲੀ ਕੱਢੀ। ਸਮਾਚਾਰ ਏਜੰਸੀ ਸ਼ਿਨਹੁਆ ਦੀ ਰਿਪੋਰਟ ਦੇ ਮੁਤਾਬਕ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਬੁਲੇਵਾਰਡ 'ਤੇ ਰੈਲੀ ਆਯੋਜਿਤ ਕਰਨ ਤੋਂ ਪਹਿਲਾਂ ਕੇਂਦਰੀ ਬਰਲਿਨ ਦੇ ਮਾਧਿਅਮ ਨਾਲ ਲੈਂਡਮਾਰਕ ਬ੍ਰਾਂਡੇਨਬਰਗ ਗ੍ਰੇਟ ਤੋਂ ਮਾਰਚ ਕੀਤਾ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪੁਲਸ ਨੇ ਰੈਲੀ ਨੂੰ ਖਦੇੜ ਦਿੱਤਾ ਕਿਉਂਕਿ ਪ੍ਰਦਰਸ਼ਨਕਾਰੀ ਸੁਰੱਖਿਆ ਅਤੇ ਸਿਹਤ ਨਿਯਮਾਂ ਦਾ ਪਾਲਣ ਨਹੀਂ ਸੀ ਕਰ ਰਹੇ। ਇਹੀ ਨਹੀਂ ਰੈਲੀ ਦੇ ਆਯੋਜਕਾਂ ਦੇ ਵਿਰੁੱਧ ਇਕ ਅਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਪ੍ਰਦਰਸ਼ਨ ਵਿਚ ਕਈ ਪ੍ਰਦਰਸ਼ਨਕਾਰੀਆਂ ਨੇ ਮਾਸਕ ਨਹੀਂ ਪਹਿਨੇ ਸਨ ਅਤੇ ਸਮਾਜਿਕ ਸੁਰੱਖਿਆ ਨਿਯਮਾਂ ਦੀ ਅਣਦੇਖੀ ਕੀਤੀ ਸੀ। ਇਸ ਦੇ ਇਲਾਵਾ ਇਸ ਪ੍ਰਦਰਸ਼ਨ ਵਿਚ ਕੁਝ ਲੋਕਾਂ ਨੂੰ ਮਾਸਕ ਨਾ ਪਾਉਣ ਲਈ ਉਕਸਾਇਆ ਗਿਆ ਸੀ। ਇਸ ਪ੍ਰਦਰਸ਼ਨ ਵਿਚ ਕੁਝ ਲੋਕਾਂ ਨੇ 'ਸਟੋਪ ਕੋਰੋਨਾ ਇਨਸਾਨਿਟੀ' ਪੜ੍ਹਨ ਵਾਲੇ ਪਲੇਕਾਰਡ ਫੜੇ ਹੋਏ ਸਨ ਜਦਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਕੋਰੋਨਾ-ਨਕਲੀ ਖਬਰ ਵਾਲੀ ਟੀ-ਸ਼ਰਟ ਪਹਿਨੀ ਹੋਈ ਸੀ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਫੇਸ ਟਰਾਂਸਪਲਾਂਟ ਕਰਾਉਣ ਵਾਲੀ ਪਹਿਲੀ ਬੀਬੀ ਦੀ ਮੌਤ

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮਹਾਮਾਰੀ 'ਤੇ ਅੰਕੁਸ਼ ਲਗਾਉਣ ਲਈ ਸਰਕਾਰ ਦੀਆਂ ਪਾਬੰਦੀਆਂ ਤੋਂ ਤੰਗ ਆ ਚੁੱਕੇ ਹਨ। ਜਰਮਨੀ ਨੇ ਮਾਰਚ ਦੇ ਮੱਧ ਵਿਚ ਇਕ ਸਖਤ ਤਾਲਾਬੰਦੀ ਲਾਗੂ ਕੀਤੀ ਸੀ ਅਤੇ ਅਪ੍ਰੈਲ ਦੇ ਅਖੀਰ ਵਿਚ ਇਸ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ। ਭਾਵੇਂਕਿ ਵੱਡੇ ਜਨਤਕ ਸਮਾਰੋਹਾਂ 'ਤੇ ਹਾਲੇ ਵੀ ਪਾਬੰਦੀ ਹੈ ਅਤੇ ਸਾਰੀਆਂ ਦੁਕਾਨਾਂ ਅਤੇ ਜਨਤਕ ਆਵਾਜਾਈ ਸਮੇਂ ਮਾਸਕ ਪਾਉਣਾ ਲਾਜਮੀ ਹੈ। ਸਿਹਤ ਮੰਤਰੀ ਜੇਨਸ ਸਪੈਨ ਨੇ ਸਿਹਤ ਨਿਯਮਾਂ ਦਾ ਪਾਲਣ ਕਰਨ ਵਿਚ ਅਸਫਲ ਰਹਿਣ ਦੇ ਵਿਰੋਧ ਵਿਚ ਮੌਜੂਦ ਲੋਕਾਂ ਦੀ ਆਲੋਚਨਾ ਕੀਤੀ ਹੈ। ਇੱਥੇ ਦੱਸ ਦਈਏ ਕਿ ਜਰਮਨੀ ਵਿਚ ਪਿਛਲੇ 24 ਘੰਟਿਆਂ ਵਿਚ ਕੁੱਲ 955 ਇਨਫੈਕਸ਼ਨ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਐਤਵਾਰ ਤੱਕ ਦੇਸ਼ ਵਿਚ ਕੁੱਲ਼ ਮਾਮਲਿਆਂ ਦੀ ਗਿਣਤੀ 211,005 ਹੋ ਗਈ, ਜਿਸ ਵਿਚੋਂ 9,154 ਮੌਤਾਂ ਹੋਈਆਂ ਹਨ। 

Vandana

This news is Content Editor Vandana