ਜਰਮਨ ਦੀ ਚਾਂਸਲਰ ਏਂਜਲਾ ਨਾਲ ਮੰਤਰੀ ਨੇ ਹੱਥ ਮਿਲਾਉਣ ਤੋਂ ਕੀਤੀ ਨਾਂਹ, ਹੋਈ Impress

03/03/2020 12:15:38 AM

ਬਰਲਿਨ (ਇੰਟ.)- ਜਰਮਨ ਦੇ ਗ੍ਰਹਿ ਮੰਤਰੀ ਹੋਰਸਟ ਸ਼ੀਹੋਫਰ ਨੇ ਆਪਣੀ ਬੌਸ ਚਾਂਸਲਰ ਏਂਜਲਾ ਮਰਕੇਲ ਨਾਲ ਹੱਥ ਮਿਲਾਉਣ ਤੋਂ ਮਨਾਂ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਏਂਜਲਾ ਮਰਕੇਲ ਵਲੋਂ ਹੱਥ ਮਿਲਾਉਣ ਲਈ ਸ਼ੀਹੋਫਰ ਵੱਲ ਆਪਣਾ ਹੱਥ ਵਧਾਇਆ ਜਾਂਦਾ ਹੈ ਤਾਂ ਜਰਮਨ ਦੇ ਮੰਤਰੀ ਨੇ ਇਹ ਇਸ਼ਾਰਾ ਕੀਤਾ ਕਿ ਉਹ ਹੱਥ ਮਿਲਾਉਣ ਵਿਚ ਇੰਟਰਸਟਡ ਨਹੀਂ ਹਨ। ਇਹ ਦੇਖ ਕੇ ਉਥੇ ਖੜ੍ਹੇ ਲੋਕ ਹੱਸ ਪਏ। ਅੰਗਰੇਜ਼ੀ ਅਖਬਾਰ ਮੁਤਾਬਕ ਮਰਕੇਲ ਨੂੰ ਮੰਤਰੀ ਦੀ ਐਂਟੀ-ਕੀਟਾਣੂੰ ਫੈਲਣ ਤੋਂ ਰੋਕਣ ਦੀ ਤਕਨੀਕ ਤੋਂ ਬਹੁਤ ਇੰਪ੍ਰੈਸ ਹੋਈ, ਜਿਸ ਦੀ ਉਨ੍ਹਾਂ ਨੇ ਸ਼ਲਾਘਾ ਵੀ ਕੀਤੀ ਅਤੇ ਕਿਹਾ ਕਿ ਸ਼ੀਹੋਫਰ ਵਲੋਂ ਜੋ ਵੀ ਕੀਤਾ ਜਾ ਰਿਹਾ ਹੈ ਉਹ ਬਹੁਤ ਵਧੀਆ ਹੈ।

PunjabKesari

PunjabKesari

ਸ਼ੀਹੋਫਰ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹੱਥ ਮਿਲਾਉਣ ਤੋਂ ਇਸ ਲਈ ਮਨਾਂ ਕਰ ਦਿੱਤਾ ਕਿਉਂਕਿ ਇਹ ਕੋਰੋਨਾ ਵਾਇਰਸ ਤੋਂ ਬਚਾਅ ਲਈ ਉਪਾਅ ਹਨ। ਉਨ੍ਹਾਂ ਕਿਹਾ ਕਿ ਇਹ ਵਾਇਰਸ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਅਤੇ ਦੁਨੀਆ ਦੇ ਹਰ ਸ਼ਹਿਰ ਤੱਕ ਲਗਭਗ ਪਹੁੰਚ ਚੁੱਕਾ ਹੈ ਸਿਰਫ ਅੰਟਾਰਕਟਿਕਾ ਨੂੰ ਛੱਡ ਕੇ। ਮਰਕੇਲ ਜਦੋਂ ਇਲੈਕਟ੍ਰੋਲ ਡਿਸਟ੍ਰਿਕਟ (ਚੋਣ ਹਲਕੇ) ਈਸਟਰਨ ਜਰਮਨੀ ਵਿਖੇ ਗਈ ਤਾਂ ਉਨ੍ਹਾਂ ਨੇ ਹੱਥ ਨਾ ਮਿਲਾਉਣ ਵਾਲੀ ਪਾਲਸੀ ਹੀ ਲਾਗੂ ਕਰ ਦਿੱਤੀ। ਜਰਮਨੀ ਵਿਚ 157 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ 

PunjabKesari


Sunny Mehra

Content Editor

Related News