ਜਰਮਨ ਮੰਤਰੀ ਦਾ ਬੇਬਾਕ ਬਿਆਨ- ਭਾਰਤ ਦੇ ਬਿਨਾਂ ਕਿਸੇ ਵੀ ਸੰਸਾਰਕ ਸਮੱਸਿਆ ਦਾ ਹੱਲ ਮੁਸ਼ਕਿਲ

04/28/2022 2:04:05 PM

ਇੰਟਰਨੈਸ਼ਨਲ ਡੈਸਕ- ਜਰਮਨੀ ਦੇ ਸੂਬਾ ਮੰਤਰੀ ਡਾ. ਟੋਬੀਆਸ ਲਿੰਡਨਰ ਨੇ ਸੰਘੀ ਵਿਦੇਸ਼ ਦਫਤਰ 'ਚ ਇਕ ਕਾਨਫ੍ਰੈਂਸ ਦੌਰਾਨ ਭਾਰਤ ਦੀ ਖੁੱਲ੍ਹ ਕੇ ਤਾਰੀਫ਼ ਅਤੇ ਉਸ ਦੇ ਪ੍ਰਭਾਵ 'ਤੇ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਲਿੰਡਨਰ ਨੇ ਕਿਹਾ ਕਿ ਕੋਈ ਵੀ ਵੱਡੀ ਸੰਸਾਰਕ ਸਮੱਸਿਆ ਭਾਰਤ ਦੇ ਬਿਨਾਂ ਨਹੀਂ ਸੁਲਝਾਈ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਭਾਰਤ ਜਰਮਨੀ ਦਾ ਇਕ ਮਹੱਤਵਪੂਰਨ ਹਿੱਸੇਦਾਰ ਹੈ। ਡਾ. ਲਿੰਡਨਰ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਜਨਮਨੀ ਤਕਨਾਲੋਜੀ, ਸਿੱਖਿਆ, ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ 'ਚ ਆਪਸੀ ਸਹਿਯੋਗ ਨੂੰ ਹੋਰ ਵਧਾਉਣਗੇ।
ਲਿੰਡਨਰ ਨੇ ਕਿਹਾ ਕਿ ਅਸੀਂ ਤਕਨਾਲੋਜੀ, ਸਿੱਖਿਆ ਅਤੇ ਜਲਵਾਯੂ ਪਰਿਵਰਤਨ 'ਚ ਭਾਰਤ ਦੇ ਨਾਲ ਸਹਿਯੋਗ ਚਾਹੁੰਦੇ ਹਨ। ਕਿਸੇ ਵੀ ਵੱਡੀ ਚੁਣੌਤੀ ਦਾ ਹੱਲ ਭਾਰਤ ਦੇ ਬਿਨਾਂ ਨਹੀਂ ਲੱਭਿਆ ਜਾ ਸਕਦਾ ਹੈ। ਭਾਰਤ ਇਕ ਬਹੁਤ ਮਹੱਤਵਪੂਰਨ ਸਾਂਝੇਦਾਰ ਹੈ।ਅਸੀਂ ਜਰਮਨੀ ਅਤੇ ਭਾਰਤ ਦੇ ਵਿਚਾਲੇ ਹੋਰ ਡੂੰਘੇ ਸਬੰਧ ਬਣਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਲਿੰਡਨਰ ਨੇ ਇਹ ਗੱਲ ਅਜਿਹੇ ਸਮੇਂ ਆਖੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਜਰਮਨੀ ਦੀ ਦੌਰਾ ਕਰਨ ਵਾਲੇ ਹਨ। ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ ਸ਼ੁਰੂਆਤ ਦੋ ਮਈ ਤੋਂ ਹੋਵੇਗੀ। ਉਹ ਜਰਮਨੀ, ਡੇਨਮਾਰਕ ਅਤੇ ਫਰਾਂਸ ਲਈ ਤਿੰਨ ਦਿਨੀਂ ਯਾਤਰਾ 'ਤੇ ਦੋ ਮਈ ਨੂੰ ਰਵਾਨਾ ਹੋਣਗੇ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਪ੍ਰਧਾਨ ਮੰਤਰੀ ਪਹਿਲੇ ਜਰਮਨੀ ਦੀ ਯਾਤਰਾ ਕਰਨਗੇ, ਫਿਰ ਡੇਨਮਾਰਗ ਜਾਣਗੇ ਅਤੇ ਚਾਰ ਮਈ ਨੂੰ ਵਾਪਸੀ ਦੇ ਦੌਰਾਨ ਕੁਝ ਸਮੇਂ ਲਈ ਪੈਰਿਸ 'ਚ ਰੁੱਕਣਗੇ। ਇਥੇ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨਾਲ ਗੱਲਬਾਤ ਕਰਨਗੇ ਜਿਨ੍ਹਾਂ ਨੇ ਹਾਲ ਹੀ 'ਚ ਫਿਰ ਤੋਂ ਚੋਣਾਂ ਜਿੱਤੀਆਂ ਹਨ। ਵਿਦੇਸ਼ ਮੰਤਰਾਲੇ ਵਲੋਂ ਸਾਂਝੇ ਕੀਤੇ ਗਏ ਪ੍ਰਧਾਨ ਮੰਤਰੀ ਦੇ ਯਾਤਰਾ ਪ੍ਰੋਗਰਾਮ ਦੇ ਅਨੁਸਾਰ ਉਹ ਜਨਮਨੀ ਦੇ ਚਾਂਸਲਰ ਓਲਾਫ ਓਸੋਲਜ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਦੋਵੇਂ ਨੇਤਾ-ਭਾਰਤ ਜਨਮਨੀ ਅੰਤਰ-ਸਰਕਾਰੀ ਵਿਚਾਰ-ਵਟਾਂਦਰੇ (ਆਈ.ਜੀ.ਸੀ.) ਦੇ ਛੇਵੇਂ  ਐਡੀਸ਼ਨ ਦੀ ਸਹਿ ਪ੍ਰਧਾਨਤਾ ਵੀ ਕਰਨਗੇ।

Aarti dhillon

This news is Content Editor Aarti dhillon