ਜਰਮਨ ਰਾਜਨੇਤਾ ਦੇ ਕਤਲ ਮਾਮਲੇ ''ਚ ਤਿੰਨ ਸ਼ੱਕੀਆਂ ਕੋਲੋਂ 46 ਬੰਦੂਕਾਂ ਬਰਾਮਦ

08/21/2019 4:49:13 PM

ਬਰਲਿਨ— ਜਰਮਨ ਚਾਂਸਲਰ ਐਂਜਲਾ ਮਰਕੇਲ ਦੀ ਪਾਰਟੀ ਦੇ ਇਕ ਖੇਤਰੀ ਅਧਿਕਾਰੀ ਦੇ ਕਤਲ ਦੇ ਮਾਮਲੇ 'ਚ ਤਿੰਨ ਸ਼ੱਕੀਆਂ ਕੋਲੋਂ 46 ਬੰਦੂਕਾਂ ਬਰਾਮਦ ਬਰਾਮਦ ਕੀਤੀਆਂ ਗਈਆਂ ਹਨ। ਜਰਮਨੀ ਦੇ ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਪੁਸ਼ਟੀ ਕਰਦੇ ਹੋਏ ਇਕ ਡੇਲੀ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਸ਼ੱਕੀਆਂ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ। ਮੱਧ ਜਰਮਨੀ ਦੇ ਸ਼ਹਿਰ ਕਸੇਲ ਦੇ ਖੇਤਰੀ ਪ੍ਰਸ਼ਾਸਨ ਦੀ ਅਗਵਾਲੀ ਕਰਨ ਵਾਲੇ ਵਾਲਟਰ ਲੂਈਬੇਕ ਦੀ ਦੋ ਜੂਨ ਨੂੰ ਉਨ੍ਹਾਂ ਦੇ ਘਰ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Baljit Singh

This news is Content Editor Baljit Singh