ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ

01/06/2021 10:22:18 PM

ਵਾਸ਼ਿੰਗਟਨ-ਅਮਰੀਕੀ ਰਾਜ ਜਾਰਜੀਆ ’ਚ ਸੈਨੇਟ ਦੀਆਂ ਦੋ ਸੀਟਾਂ ਲਈ ਹੋਈਆਂ ਚੋਣਾਂ ’ਚ ਡੈਮੈਕ੍ਰੇਟਿਕ ਪਾਰਟੀ ਦੇ ਉਮੀਦਵਾਰ ਰਾਫੇਲ ਵਾਰਨੋਕ ਨੇ ਪਹਿਲੀ ਸੀਟ ਜਿੱਤ ਲਈ ਹੈ। ਇਸ ਦੇ ਨਾਲ ਹੀ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਦੀ ਡੈਮੈ¬ਕ੍ਰੇਟਿਕ ਪਾਰਟੀ ਬੁੱਧਵਾਰ ਨੂੰ ਸੈਨੇਟ ’ਤੇ ਕੰਟਰੋਲ ਹਾਸਲ ਕਰਨ ਦੀ ਦਿਸ਼ਾ ’ਚ ਇਕ ਕਦਮ ਵਧ ਗਈ ਹੈ। ਇਨ੍ਹਾਂ ਨਤੀਜਿਆਂ ਦੇ ਕੁਝ ਸਮੇਂ ਬਾਅਦ ਕਾਂਗਰਸ ’ਚ ਜੋ ਬਾਈਡੇਨ ਦੀ ਚੋਣ ਨੂੰ ਪ੍ਰਵਾਨਗੀ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ। ਰਾਫੇਲ ਵਾਰਨੋਕ ਦੀ ਜਿੱਤ ਦਾ ਅਨੁਮਾਨ ਕਈ ਅਮਰੀਕੀ ਨਿਊਜ਼ ਨੈੱਟਵਰਕਸ ਨੇ ਲਾਇਆ ਸੀ।

ਇਹ ਵੀ ਪੜ੍ਹੋ -ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ

ਜਾਰਜੀਆ ਦੀ ਦੂਜੀ ਸੀਟ ਦੇ ਨਤੀਜੇ ਤੋਂ ਵਾਸ਼ਿੰਗਟਨ ’ਚ ਸੱਤਾ ਦੇ ਸੰਤੁਲਨ ’ਤੇ ਜੋ ਅਸਰ ਪੈਣ ਵਾਲਾ ਹੈ ਉਸ ਨੂੰ ਦੇਖਦੇ ਹੋਏ ਇਸ ਸੀਟ ਦੀ ਅਹਿਮੀਅਤ ਵਧ ਗਈ ਹੈ। ਰਾਫੇਲ ਵਾਰਨੋਕ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਅੱਜ ਰਾਤ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਜਾਰਜੀਆ ਲਈ ਕੰਮ ਕਰਨ ਲਈ ਸੈਨੇਟ ਜਾਵਾਂਗਾ। ਜੇਕਰ ਰਿਪਬਲਿਕਨ ਪਾਰਟੀ ਸੈਨੇਟ ਦੀ ਦੂਜੀ ਸੀਟ ਦੀ ਚੋਣ ਹੋ ਗਈ ਤਾਂ ਇਹ ਪਾਰਟੀ ਲਈ ਟਰੰਪ ਦੀ ਹਾਰ ਤੋਂ ਬਾਅਦ ਬਹੁਤ ਵੱਡਾ ਝਟਕਾ ਹੋਵੇਗਾ। ਇਸ ਜਿੱਤ ਦੇ ਨਾਲ ਹੀ ਰਾਫੇਲ ਵਾਰਨੋਕ ਅਮਰੀਕੀ ਇਤਿਹਾਸ ’ਚ ਦੇਸ਼ ਦੇ ਦੱਖਣੀ ਇਲਾਕੇ ਤੋਂ ਚੋਣ ਜਿੱਤਣ ਵਾਲੇ ਤੀਸਰੇ ਅਫਰੀਕੀ ਮੂਲ ਦੇ ਨੇਤਾ ਹਨ।

ਇਹ ਵੀ ਪੜ੍ਹੋ-ਯੂਰਪੀਅਨ ਏਜੰਸੀ ਨੇ ਮਾਡਰਨਾ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਦੇਣ ਦੀ ਕੀਤੀ ਸਿਫਾਰਿਸ਼

ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੀ ਨੇਤਾ ਕੈਲੀ ਲੋਏਫਲਰ ਨੂੰ ਇਸ ਚੋਣ ’ਚ ਹਰਾਇਆ ਹੈ। ਸੈਨੇਟ ਦੀ ਦੂਜੀ ਸੀਟ ਲਈ ਡੈਮੋ¬ਕ੍ਰੇਟਿਕ ਪਾਰਟੀ ਦੇ ਨੇਤਾ ਜਾਨ ਓਸਾਫ ਦੇ ਕੈਂਪੇਨ ਮੈਨੇਜਰ ਦੇ ਇਕ ਬਿਆਨ ’ਚ ਕਿਹਾ ਕਿ ਜਿਵੇਂ ਹੀ ਸਾਰੀਆਂ ਵੋਟਾਂ ਦੀ ਗਿਣਤੀ ਪੂਰੀ ਹੋ ਜਾਵੇਗੀ, ਉਮੀਦ ਹੈ ਕਿ ਓਸਾਫ ਆਪਣੇ ਰਿਪਬਲਿਕਨ ਵਿਰੋਧੀ ਨੂੰ ਹਰਾ ਦੇਣਗੇ।

ਇਹ ਵੀ ਪੜ੍ਹੋ -ਇਜ਼ਰਾਈਲ 'ਚ 7 ਜਨਵਰੀ ਤੋਂ ਲਗੇਗਾ ਸਖਤ ਲਾਕਡਾਊਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar