ਜੌਰਜੀਆ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

09/02/2019 5:45:04 PM

ਤਿਬਲਿਸੀ (ਭਾਸ਼ਾ)— ਜੌਰਜੀਆ ਦੇ ਪ੍ਰਧਾਨ ਮੰਤਰੀ ਮਾਮੁਕਾ ਬਖਤਾਦਜ਼ੇ ਨੇ ਸੋਮਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ। ਬਖਤਾਦਜ਼ੇ ਨੇ ਸੋਸ਼ਲ ਮੀਡੀਆ ਵਿਚ ਕਿਹਾ,‘‘ਵਿਕਾਸ ਦਾ ਸਹੀ ਢਾਂਚਾ ਤਿਆਰ ਹੈ। ਇਸ ਲਈ ਮੈਂ ਅਸਤੀਫਾ ਦੇਣ ਦਾ ਫੈਸਲਾ ਲਿਆ। ਮੇਰੇ ਮੁਤਾਬਕ ਮੈਂ ਆਪਣੇ ਮਿਸ਼ਨ ਨੂੰ ਪੂਰਾ ਕਰ ਲਿਆ ਹੈ।’’ ਬਖਤਾਦਜ਼ੇ ਨੇ ਇਸ ਦੌਰਾਨ ਸਾਰੇ ਮੰੰਤਰੀਆਂ, ਸੱਤਾਧਾਰੀ ਪਾਰਟੀ ਜੌਰਜੀਆਈ ਡ੍ਰੀਮ ਦੇ ਸੰਸਥਾਪਕ ਬੀਦਜ਼ੀਨਾ ਇਵਾਨਿਸ਼ਵਿਲੀ ਨੂੰ ਉਨ੍ਹਾਂ ਦੇ ਸਹਿਯੋਗ ਅਤੇ ਸਮਰਥਨ ਲਈ ਸ਼ੁਕਰੀਆ ਕਿਹਾ। ਉਨ੍ਹਾਂ ਨੇ ਕਿਹਾ ਭਾਵੇਂਕਿ ਉਹ ਜੌਰਜੀਆਈ ਡ੍ਰੀਮ ਪਾਰਟੀ ਦੇ ਮੈਂਬਰ ਬਣੇ ਰਹਿਣਗੇ। 

ਜੌਰਜੀਆ ਦੇ ਕਾਨੂੰਨ ਮੁਤਾਬਕ ਜਦੋਂ ਪ੍ਰਧਾਨ ਮੰਤਰੀ ਅਸਤੀਫਾ ਦਿੰਦਾ ਹੈ ਤਾਂ ਸਰਕਾਰ ਨੂੰ ਵੀ ਹਟਣਾ ਪੈਂਦਾ ਹੈ। ਮੰਤਰੀ ਭਾਵੇਂਕਿ ਉਦੋਂ ਤੱਕ ਅਹੁਦਾ ਸੰਭਾਲੇ ਰਹਿਣਗੇ ਜਦੋਂ ਤੱਕ ਸੰਸਦ ਨਵੇਂ ਮੰਤਰੀ ਮੰਡਲ ਨੂੰ ਮਨਜ਼ੂਰੀ ਨਹੀਂ ਦੇ ਦਿੰਦੀ। ਇੱਥੇ ਦੱਸ ਦਈਏ ਕਿ ਬਖਤਾਦਜ਼ੇ ਜੌਰਜੀਆ ਦੇ ਚੌਥੇ ਪ੍ਰਧਾਨ ਮੰਤਰੀ ਸਨ ਅਤੇ ਉਹ ਸਾਲ 2012 ਤੋਂ ਪ੍ਰਧਾਨ ਮੰਤਰੀ ਅਹੁਦੇ ’ਤੇ ਕੰਮ ਕਰ ਰਹੇ ਸਨ।

Vandana

This news is Content Editor Vandana